FEATURED NEWS News PUNJAB NEWS

ਸ਼ਾਹੀਨ ਬਾਗ ਵਿਚ ਫਿਰ ਚੱਲੀ ਗੋਲੀ, ਪੁਲਿਸ ਨੇ ਆਰੋਪੀ ਨੂੰ ਲਿਆ ਹਿਰਾਸਤ ‘ਚ

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਇਕ ਵਾਰ ਫਿਰ ਤੋਂ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 30 ਜਨਵਰੀ ਨੂੰ ਇਕ ਵਿਅਕਤੀ ਵੱਲੋਂ ਸ਼ਰੇਆਮ ਬੰਦੂਕ ਤਾਣ ਕੇ ਗੋਲੀ ਚਲਾਈ ਗਈ ਸੀ।ਜਾਣਕਾਰੀ ਅਨੁਸਾਰ ਕਪਿਲ ਗੁਰਜਰ ਨਾਮ ਦੇ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿਚ ਕੋਈ ਜਖ਼ਮੀ ਨਹੀਂ ਹੋਇਆ ਹੈ ਅਤੇ ਆਰੋਪੀ ਕਪਿਲ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਹੈ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਜਸੋਲਾ ਵੱਲੋਂ ਆਇਆ ਸੀ ਅਤੇ ਉਸ ਨੇ ਸਰਿਤਾ ਦੇ ਬੈਰੀਕੇਡ ਉੱਤੇ ਆ ਕੇ ਦੋ ਵਾਰ ਹਵਾ ਵਿਚ ਗੋਲੀ ਚਲਾਈ ਹੈ।ਇਸ ਤੋਂ ਪਹਿਲਾਂ ਇਕ ਨਾਬਾਲਿਗ ਲੜਕੇ ਨੇ 30 ਜਨਵਰੀ ਦੀ ਦੁਪਹਿਰ ਨੂੰ ਜਾਮੀਆ ਮਿਲੀਆ ਇਸਲਾਮੀਆ ਤੋਂ ਰਾਜਘਾਟ ਦੇ ਵਿਚਾਲੇ ਕੱਢੇ ਜਾ ਰਹੇ ਪੈਦਲ ਮਾਰਚ ਵਿਚ ਗੋਲੀ ਚਲਾ ਦਿੱਤੀ ਸੀ ਜਿਸ ਵਿਚ ਇਕ ਵਿਦਿਆਰਥੀ ਜਖ਼ਮੀ ਹੋ ਗਿਆ ਸੀ ਹਾਲਾਂਕਿ ਆਰੋਪੀ ਨਾਬਾਲਿਗ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਸੀ।ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਸੰਭਾਵਤ ਐਨਆਰਸੀ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ ਵਿਚ ਡੇਢ ਮਹੀਨੇ ਤੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਸ਼ਾਹੀਨ ਬਾਗ ਦਾ ਪ੍ਰਦਰਸ਼ਨ ਇਕ ਪ੍ਰਤੀਕ ਬਣਦਾ ਜਾ ਰਿਹਾ ਹੈ ਅਤੇ ਇਸ ਦੀ ਤਰਜ਼ ਉੱਤੇ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।