Home » News » SPORTS NEWS » ਸ਼ੰਮੀ ਨੂੰ ਇੰਗਲੈਂਡ ਖਿਲਾਫ ਖੇਡਣ ਦਾ ਮਿਲ ਸਕਦਾ ਹੈ ਮੌਕਾ
sm

ਸ਼ੰਮੀ ਨੂੰ ਇੰਗਲੈਂਡ ਖਿਲਾਫ ਖੇਡਣ ਦਾ ਮਿਲ ਸਕਦਾ ਹੈ ਮੌਕਾ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਇਸ ਵਾਰ ਯੋ-ਯੋ ਫਿੱਟਨੈਸ ਟੈਸਟ ਪਾਸ ਕਰ ਲਿਆ ਹੈ। ਹੁਣ ਉਮੀਦ ਹੈ ਕਿ ਉਹ ਇੰਗਲੈਂਡ ਦੇ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ‘ਚ ਸ਼ਾਮਲ ਹੋ ਸਕਦੇ ਹਨ। ਟੀਮ ਤੋਂ ਜਸਪ੍ਰੀਤ ਬੁਮਰਾਹ ਸੱਟ ਦਾ ਸ਼ਿਕਾਰ ਹੋਣ ਦੇ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਅਜਿਹੇ ‘ਚ ਸ਼ੰਮੀ ਦੀ ਵਾਪਸੀ ਦੇ ਬਾਅਦ ਟੀਮ ਇੰਡੀਆ ਦੀ ਬਾਲਿੰਗ ਸਟ੍ਰੈਂਥ ਮਜ਼ਬੂਤ ਹੋਵੇਗੀ।
ਪਿਛਲੇ ਮਹੀਨੇ ਅਫਗਾਨਿਸਤਾਨ ਦੇ ਖਿਲਾਫ ਇਕ ਮਾਤਰ ਟੈਸਟ ਮੈਚ ਲਈ ਉਹ ਫਿੱਟਨੈਸ ਟੈਸਟ ਯੋ-ਯੋ ਨੂੰ ਪਾਸ ਨਾ ਕਰ ਸਕਣ ਦੀ ਵਜ੍ਹਾ ਕਰਕੇ ਟੀਮ ਤੋਂ ਬਾਹਰ ਹੋ ਗਏ ਸਨ। ਸ਼ੰਮੀ ਟੈਸਟ ਟੀਮ ‘ਚ ਸਥਾਈ ਖਿਡਾਰੀ ਹਨ। ਮੌਜੂਦਾ ਆਈ.ਸੀ.ਸੀ. ਟੈਸਟ ਰੈਂਕਿੰਗ ‘ਚ ਉਹ 17ਵੇਂ ਸਥਾਨ ‘ਤੇ ਹਨ। ਸ਼ੰਮੀ ਦਾ ਯੋ-ਯੋ ਟੈਸਟ ਪਾਸ ਕਰਨਾ ਟੀਮ ਇੰਡੀਆ ਦੇ ਲਈ ਚੰਗੀ ਖਬਰ ਹੈ। ਸ਼ੰਮੀ ਇਨ੍ਹਾਂ ਦਿਨਾਂ ‘ਚ ਪਤਨੀ ਨਾਲ ਘਰੇਲੂ ਵਿਵਾਦ ਦੇ ਕਾਰਨ ਪਰੇਸ਼ਾਨ ਹਨ। ਪਤਨੀ ਨੇ ਸ਼ੰਮੀ ‘ਤੇ ਮੈਚ ਫਿਕਸਿੰਗ ਕਰਨ ਤੋਂ ਲੈ ਕੇ ਦੂਜੀਆਂ ਔਰਤਾਂ ਦੇ ਨਾਲ ਸਬੰਧ ਰੱਖਣ ਦੇ ਗੰਭੀਰ ਦੋਸ਼ ਲਗਾਏ ਹਨ। ਪਤਨੀ ਦੇ ਇਨ੍ਹਾਂ ਦੋਸ਼ਾਂ ਦੇ ਬਾਅਦ ਬੀ.ਸੀ.ਸੀ.ਆਈ. ਨੇ ਵੀ ਮੈਚ ਫਿਕਸਿੰਗ ਦੇ ਦੋਸ਼ਾਂ ਦੀ ਜਾਂਚ ਕੀਤੀ। ਦੋਸ਼ਾਂ ‘ਚ ਦਮ ਨਾ ਹੋਣ ਕਾਰਨ ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਆਈ.ਪੀ.ਐੱਲ. 2018 ‘ਚ ਖੇਡਣ ਦੀ ਇਜਾਜ਼ਤ ਦੇ ਦਿੱਤੀ ਸੀ।

About Jatin Kamboj