Home » News » SPORTS NEWS » ਸਰਫਰਾਜ਼ ਅਹਿਮਦ ਤੋਂ ਖੋਈ ਜਾਵੇਗੀ ਪਾਕਿਸਤਾਨ ਦੀ ਕਪਤਾਨੀ
aq

ਸਰਫਰਾਜ਼ ਅਹਿਮਦ ਤੋਂ ਖੋਈ ਜਾਵੇਗੀ ਪਾਕਿਸਤਾਨ ਦੀ ਕਪਤਾਨੀ

ਨਵੀਂ ਦਿੱਲੀ—ਏਸ਼ੀਆ ਕੱਪ ‘ਚ ਪਾਕਿਸਤਾਨ ਨੇ ਭਾਰਤ ਖਿਲਾਫ ਲਗਾਤਾਰ ਦੌ ਮੈਚ ਹਰਾ ਕੇ ਆਪਣੀ ਭਦ ਤੋਂ ਪਿਟਾ ਹੀ ਲਿਆ, ਪਰ ਇਸ ਤੋਂ ਬਾਅਦ ਬੰਗਲਾਦੇਸ਼ ਖਿਲਾਫ ਨੈੱਟ ਆਊਟ ਮੈਚ ਵੀ ਉਸ ਦੇ ਪਸੀਨੇ ਛੁੱਟ ਗਏ । ਆਬੂ ਧਾਬੀ ‘ਚ ਖੇਡੇ ਜਾ ਰਹੇ ਮੁਕਾਬਲੇ ‘ਚ ਪਾਕਿਸਤਾਨ ਨੇ ਬੰਗਲਾਦੇਸ਼ ਦੇ 3 ਵਿਕਟ 12 ਦੌੜਾਂ ਦੇ ਬਣਾਉਣ ਦੇ ਬਾਵਜੂਦ ਉਸ ਨੇ 239 ਦੌੜਾਂ ਤੱਕ ਪਹੁੰਚਾਉਣ ਦਿੱਤਾ। ਇਸ ਤੋਂ ਬਾਅਦ ਟੀਚੇ ਦੀ ਪਿੱਛਾ ਕਰਦੇ ਹੋ ਪਾਕਿਸਤਾਨ ਨੇ ਸਿਰਫ 18 ਦੌੜਾਂ ਤੇ 3 ਵਿਕਟਾਂ ਗੁਆ ਦਿੱਤਿਆ । ਪਾਕਿਸਤਾਨ ਦੇ ਇੰਨ੍ਹੇ ਨਿਰਾਸ਼ਜਨਕ ਪ੍ਰਦਰਸ਼ਨ ਦੇ ਬਾਅਦ ਉਸ ਦੇ ਬਾਅਦ ਕਪਤਾਨ ਸਫਰਾਜ ਅਹਿਮਦ ਦਰਸ਼ਕਾ ਦੇ ਨਿਸ਼ਾਨੇ ਤੇ ਆ ਗਏ ਹਨ।
ਸਰਫਰਾਜ਼ ਅਹਿਮਦ ਨੇ ਬੰਗਲਾਦੇਸ਼ ਖਿਲਾਫ ਮੁਕਾਬਲੇ ‘ਚ ਬਤੌਰ ਕਪਤਾਨ ਅਤੇ ਬੱਲੇਬਾਜ਼ ਕਾਫੀ ਵੱਡੀਆਂ ਗਲਤੀਆਂ ਕੀਤੀਆਂ, ਸਰਫਰਾਜ਼ ਨੇ ਬੰਗਲਾਦੇਸ਼ ਦੇ ਸ਼ੁਰੂਆਤੀ ਝਟਕੇ ਦੇਣ ਤੋਂ ਬਾਅਦ ਅਜਿਹੇ ਫੈਸਲੇ ਲਏ, ਜਿਸ ਕਾਰਨ ਪਾਕਿਸਤਾਨ ਮੈਚ ‘ਤੇ ਹਾਵੀ ਨਹੀਂ ਰਹਿ ਸਕਿਆ, ਏਸ਼ੀਆ ਕੱਪ ‘ਚ ਆਪਣਾ ਪਹਿਲਾਂ ਮੈਚ ਖੇਡ ਰਹੇ ਜੁਨੈਦ ਖਾਨ ਨੇ ਬੰਗਲਾਦੇਸ਼ ਨੂੰ 4 ਓਵਰਾਂ ‘ਚ 2 ਝਟਕਿਆਂ ਦੇ ਦਿੱਤੇ ਸੀ, ਪਰ ਇਸ ਤੋਂ ਬਾਅਦ ਸਰਫਰਾਜ਼ ਨੇ ਉਨ੍ਹਾਂ ਨੂੰ ਅਟੈਕ ਨਾਲ ਤੋਂ ਹੀ ਹਟਾ ਦਿੱਤਾ। ਇਸ ਤੋਂ ਬਾਅਦ ਬੰਗਲਾਦੇਸ਼ ਨੂੰ ਗੇਂਦ ‘ਤੇ ਅੱਖਾਂ ਜਮਾਉਣ ਦਾ ਮੌਕਾ ਮਿਲ ਗਿਆ। ਨਤੀਜਾ ਇਹ ਹੋਇਆ ਕਿ ਮੁਸ਼ਿਫਕੁਰ ਰਹੀਮ ਅਤੇ ਮੁਹੰਮਦ ਮਿਥੁਨ ਨੇ ਚੌਥੇ ਵਿਕਟ ਲਈ 144 ਦੌੜਾਂ ਜੋੜ ਦਿੱਤੀਆਂ।

About Jatin Kamboj