ENTERTAINMENT FEATURED NEWS News

ਸਲਮਾਨ ਖਾਨ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ : ਪੂਜਾ ਮਿਸ਼ਰਾ

ਮੁੰਬਈ – ਅਭਿਨੇਤਰੀ ਪੂਜਾ ਮਿਸ਼ਰਾ ਨੇ ‘ਮੀ ਟੂ’ ਦੀ ਚੱਲ ਰਹੀ ‘ਮੁਹਿੰਮ’ ਦੌਰਾਨ ਸਲਮਾਨ ਖਾਨ ‘ਤੇ ਗੰਭੀਰ ਦੋਸ਼ ਲਾਏ ਹਨ। ਪੂਜਾ ਨੇ ਕਿਹਾ, ‘ਸਲਮਾਨ ਤੇ ਉਸ ਦੇ ਭਰਾਵਾਂ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਇਸ ਸਬੰਧੀ ਮੈਂ ਕਈ ਵਾਰ ਸਲਮਾਨ ਦੇ ਪਿਤਾ ਸਲੀਮ ਖਾਨ ਨੂੰ ਵੀ ਦੱਸਿਆ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ।’ ਪੂਜਾ ਮਿਸ਼ਰਾ ਇਥੇ ਹੀ ਨਹੀਂ ਰੁਕੀ। ਉਸ ਨੇ ਕਿਹਾ, ‘ਸ਼ਤਰੂਘਨ ਸਿਨਹਾ ਨੇ ਮੇਰੇ ‘ਤੇ ਕਾਲਾ ਜਾਦੂ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮੇਰੇ ਪਿੱਛੇ ਭੂਤ ਲੱਗ ਗਏ। ਮੇਰੇ ਲੈਪਟਾਪ ਤੇ ਮੋਬਾਇਲ ਫੋਨ ਨੂੰ ਹੈਕ ਕਰ ਲਿਆ ਗਿਆ। ਉਥੋਂ ਕਈ ਆਈਡੀਏ ਚੋਰੀ ਕਰ ਲਏ ਗਏ।’ ਪੂਜਾ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਸਲਮਾਨ ਤੇ ਸ਼ਤਰੂਘਨ ਉਸ ਤੋਂ ਮੁਆਫੀ ਮੰਗਣ। ਪੂਜਾ ਨੇ ਬਿੱਗ ਬਾਸ ਦੇ ਸੀਜ਼ਨ 5 ‘ਚ ਵੀ ਹਿੱਸਾ ਲਿਆ ਸੀ। ਦੱਸਣਯੋਗ ਹੈ ਕਿ ਪੂਜਾ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਚੁੱਕੀ ਹੈ ਪਰ ਲੋਕ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਸੋਸ਼ਲ ਮੀਡੀਆ ‘ਤੇ ਵੀ ਪੂਜਾ ਨੂੰ ਝਾੜ ਪਾਈ ਜਾਂਦੀ ਹੈ। ਉਸ ਨੂੰ ਝੂਠੀ ਤੇ ਧੋਖੇਬਾਜ਼ ਤਕ ਕਿਹਾ ਜਾਂਦਾ ਹੈ।