FEATURED NEWS News

‘ਸਵਾਮੀ ਚਿੰਮਯਾਨੰਦ’ ਜਿਨਸੀ ਸੋਸ਼ਣ ਮਾਮਲੇ ‘ਚ ਗ੍ਰਿਫਤਾਰ

ਨਵੀਂ ਦਿੱਲੀ: ਅਟਲ ਬਿਹਾਰੀ ਵਾਜਪਾਈ ਸਰਕਾਰ ‘ਚ ਗ੍ਰਹਿ ਮੰਤਰੀ ਰਹੇ ਸਵਾਮੀ ਚਿਨਮਯਾਨੰਦ ਨੂੰ ਵਿਦਿਆਰਥਣ ਨਾਲ ਜਬਰ ਜਨਾਹ ਦੇ ਮਾਮਲੇ ‘ਚ ਐੱਸਆਈਟੀ ਨੇ ਗ੍ਰਿਫ਼ਤਾਰ ਕੀਤਾ ਹੈ। ਐੱਸਆਈਟੀ ਨੇ ਸ਼ੁੱਕਰਵਾਰ ਨੂੰ ਚਿਨਮਯਾਨੰਦ ਨੂੰ ਵੱਡੀ ਗਿਣਤੀ ‘ਚ ਪੁਲਿਸ ਨਾਲ ਉਨ੍ਹਾਂ ਦੇ ਆਸ਼ਰਮ ‘ਚ ਘੇਰਿਆ। ਪੀੜਤਾ ਵਿਦਿਆਰਥਣ ਨੇ ਸੋਮਵਾਰ ਨੂੰ 164 ਤਹਿਤ ਕਲਮਬੱਧ ਬਿਆਨ ਦਰਜ ਕਰਵਾਇਆ ਸੀ। ਉਸ ਤੋਂ ਬਾਅਦ ਹੀ ਪੀੜਤਾ ਸਵਾਮੀ ਚਿਨਮਯਾਨੰਦ ਖ਼ਿਲਾਫ਼ ਰੇਪ ਦਾ ਕੇਸ ਦਰਜ ਕਰਨ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀ ਸੀ।ਮੈਡੀਕਲ ਜਾਂਚ ਮਗਰੋਂ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਸੁਣਵਾਈ ਤੋਂ ਬਾਅਦ ਮੁਲਜ਼ਮ ਸਵਾਮੀ ਚਿਨਮਯਾਨੰਦ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਲਿਆ ਤੇ ਸਖ਼ਤ ਸੁਰੱਖਿਆ ‘ਚ ਸ਼ਾਹਜਹਾਨਪੁਰ ਜੇਲ੍ਹ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਐੱਸਆਈਟੀ ਦੀ ਟੀਮ ਇਸ ਤੋਂ ਬਾਅਦ ਸਵਾਮੀ ਚਿਨਮਯਾਨੰਦ ਨੂੰ ਗ੍ਰਿਫ਼ਤਾਰ ਕਰ ਕੋਤਵਾਲੀ ਪਹੁੰਚੀ। ਕਿਸੇ ਵੀ ਅਣਸੁਖਾਵੀਂ ਘਟਨਾ ਦੇ ਖ਼ਦਸ਼ੇ ਕਾਰਨ ਐੱਸਆਈਟੀ ਟੀਮ ਨਾਲ ਵੱਡੀ ਗਿਣਤੀ ‘ਚ ਪੁਲਿਸ ਬਲ ਸਨ।ਐੱਸਆਈਟੀ ਨੇ ਪੁਲਿਸ ਦੀ ਟੀਮ ਨਾਲ ਪਹੁੰਚ ਕੇ ਸਵਾਮੀ ਚਿਨਮਯਾਨੰਦ ਨੂੰ ਆਸ਼ਰਮ ਤੋਂ ਫੜ੍ਹਿਆ। ਕੋਤਵਾਲੀ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਟੈਸਟ ਲਈ ਮੈਡੀਕਲ ਕਾਲਜ ਲਿਜਾਇਆ ਗਿਆ। ਜਿੱਥੇ ਐੱਸਆਈਟੀ ਇੰਚਾਰਜ ਨਵੀਨ ਅਰੌੜਾ ਨਾਲ ਹੋਰ ਕਈ ਪੁਲਿਸ ਅਧਿਕਾਰੀ ਮੌਜੂਦ ਰਹੇ।