FEATURED NEWS News

‘ਸਾਨੂੰ ਹਰਾਉਣ ਲਈ ਪਤਾ ਨਹੀਂ ਕਿੱਥੋਂ-ਕਿੱਥੋਂ ਪਾਰਟੀਆਂ ਆ ਗਈਆਂ’

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦਾ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਵਾਬ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਨੂੰ ਦਿੱਲੀ ਵਿਚ ਕੋਈ ਨਹੀਂ ਮਿਲਿਆ। ਇਸ ਲਈ ਬਾਹਰ ਤੋਂ ਸੰਸਦ ਮੈਂਬਰਾਂ ਦੀ ਫੌਜ ਲਿਆਂਦੀ ਜਾ ਰਹੀ ਹੈ।ਇਹ ਤੁਹਾਡੇ ਬੇਟੇ ਕੇਜਰੀਵਾਲ ਨੂੰ ਹਰਾਉਣ ਲਈ ਲਿਆਂਦੇ ਜਾ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ, ਭਾਜਪਾ, ਆਰਜੈਡੀ ਪਤਾ ਨਹੀਂ ਕਿੱਥੋਂ-ਕਿੱਥੋਂ ਪਾਰਟੀਆਂ ਆ ਰਹੀਆਂ ਹਨ। ਇਹ ਸਭ ਆਪ ਨੂੰ ਹਰਾਉਣ ਲਈ ਆ ਰਹੀਆਂ ਹਨ। ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਬੋਲੇ ਕਿ ਭਾਜਪਾ ਵਾਲੇ ਆਪ ਨੂੰ ਕਹਿਣਗੇ ਕਿ ਸਕੂਲ ਖ਼ਰਾਬ ਹਨ, ਕਲੀਨਿਕ ਖ਼ਰਾਬ ਹਨ।ਪਰ ਤੁਸੀਂ ਉਹਨਾਂ ਨੂੰ ਚਾਹ ਪਿਲਾ ਕੇ ਵਾਪਸ ਭੇਜ ਦੇਣਾ। ਦਿੱਲੀ ਵਾਲੇ ਅਪਮਾਨ ਬਰਦਾਸ਼ ਨਹੀਂ ਕਰਨਗੇ। ਭਾਜਪਾ ਵੱਲੋਂ ਅਰਵਿੰਦ ਕੇਜਰੀਵਾਲ ‘ਤੇ ਲਗਾਤਾਰ ਨਿਸ਼ਾਨੇ ਲਗਾਏ ਜਾ ਰਹੇ ਹਨ। ਹੁਣ ਦਿੱਲੀ ਦੇ ਮੁੱਖ ਮੰਤਰੀ ਨੇ ਵਿਰੋਧੀਆਂ ‘ਤੇ ਕਰਾਰਾ ਹਮਲਾ ਬੋਲਿਆ। ਰੈਲੀ ਵਿਚ ਉਹਨਾਂ ਨੇ ਕਿਹਾ ਕਿ ਜੇਕਰ ਇਹ ਆਏ ਤਾਂ ਇਹਨਾਂ ਤੋਂ ਪੁੱਛਣਾ ਕਿ ਇਹ ਕਿੱਥੋਂ ਆਏ ਹਨ।ਪੁੱਛਣਾ ਕਿ ਦਿੱਲੀ ਬਾਰੇ ਕੁਝ ਪਤਾ ਹੈ? ਇਹਨਾਂ ਤੋਂ ਪੁੱਛਣਾ ਕਿ ਤੁਹਾਡੇ ਸੂਬਿਆਂ ਵਿਚ ਬਿਜਲੀ ਕਿੰਨੇ-ਕਿੰਨੇ ਘੰਟੇ ਆਉਂਦੀ ਹੈ? ਉਹਨਾਂ ਨੂੰ ਇਹ ਵੀ ਦੱਸਿਓ ਕਿ ਦਿੱਲੀ ਵਿਚ 24 ਘੰਟੇ ਬਿਜਲੀ ਆਉਂਦੀ ਹੈ ਅਤੇ ਬਿਜਲੀ ਮੁਫਤ ਹੈ। ਮੰਗਲਵਾਰ ਨੂੰ ਗੋਕਲਪੁਰ ਵਿਚ ਇਕ ਜਨਸਭਾ ਵਿਚ ਦਿੱਲੀ ਦੇ ਸੀਐਮ ਨੇ ਕਿਹਾ ਕਿ ਪ੍ਰਚਾਰ ਲਈ ਜੋ ਵੀ ਆਏ ਉਹਨਾਂ ਨੂੰ ਪੁੱਛਣਾ ਕਿ ਤੁਹਾਡੇ ਸੂਬੇ ਵਿਚ ਮੁਹੱਲਾ ਕਲੀਨਿਕ ਹੈ?
ਉਹਨਾਂ ਕਿਹਾ ਕਿ ਦਿੱਲੀ ਵਾਲਿਆਂ ਨੂੰ ਭਾਸ਼ਣ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ‘ਤੇ ਭਾਜਪਾ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਮੰਗਲਵਾਰ ਨੂੰ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਵੀਡੀਓ ਜਾਰੀ ਕਰਕੇ ਇਲ਼ਜ਼ਾਮ ਲਗਾਇਆ ਕਿ ਦਿੱਲੀ ਦੇ ਸਕੂਲਾਂ ਵਿਚ ਵੀ ਕ੍ਰਾਂਤੀ ਨਹੀਂ ਆਈ। ਭਾਜਪਾ ਵੱਲੋਂ ਵੀਡੀਓ ਜਾਰੀ ਕਰ ਕੇ ਸਕੂਲਾਂ ਦੀ ਹਕੀਕਤ ਦਿਖਾਉਣ ਦਾ ਦਾਅਵਾ ਕੀਤਾ ਗਿਆ ਹੈ।