Home » FEATURED NEWS » ਸਾਲ 2018 ਤੋਂ ਮਈ 2019 ਤਕ ਵਿਦੇਸ਼ਾਂ ਵਿੱਚ 12 ਹਜ਼ਾਰ ਭਾਰਤੀਆਂ ਦੀ ਹੋਈ ਮੌਤ
perisoner1

ਸਾਲ 2018 ਤੋਂ ਮਈ 2019 ਤਕ ਵਿਦੇਸ਼ਾਂ ਵਿੱਚ 12 ਹਜ਼ਾਰ ਭਾਰਤੀਆਂ ਦੀ ਹੋਈ ਮੌਤ

ਮੁੰਬਈ : ਜਨਵਰੀ 2018 ਤੋਂ ਮਈ 2019 ਦਰਮਿਆਨ ਵਿਦੇਸ਼ੀ ਮੁਲਕਾਂ ਵਿੱਚ 12223 ਭਾਰਤੀਆਂ ਦੀ ਮੌਤ ਹੋਈ ਹੈ। ਇਹ ਖੁਲਾਸਾ ਵਿਦੇਸ਼ ਵਿਭਾਗ ਵੱਲੋਂ ਆਰਟੀਆਈ ਦੇ ਦਿੱਤੇ ਜਵਾਬ ਵਿੱਚ ਹੋਇਆ ਹੈ। ਇਸ ਹਿਸਾਬ ਨਾਲ ਇਕ ਮਹੀਨੇ ਵਿੱਚ ਮਰਨ ਵਾਲੇ ਭਾਰਤੀਆਂ ਦੀ ਗਿਣਤੀ 719 ਅਤੇ 23-24 ਵਿਅਕਤੀ ਪ੍ਰਤੀ ਦਿਨ ਹੈ। ਮੁੰਬਈ ਅਧਾਰਤ ਆਰਟੀਆਈ ਕਾਰਕੁਨ ਜਤਿਨ ਦੇਸਾਈ ਨੇ ਕਿਹਾ ਕਿ ਵਿਦੇਸ਼ ਵਿਭਾਗ ਤੋਂ ਟੀ ਅਜੁੰਗਲਾ, ਜਮੀਰ (ਸੀਪੀਵੀ) ਅਤੇ ਸੀਪੀਆਈਓ ਵੱਲੋਂ ਬੀਤੇ ਹਫ਼ਤੇ ਦੇਸਾਈ ਨੂੰ ਭੇਜੇ ਗਏ ਜਵਾਬ ਤੋਂ ਉਪਰੋਕਤ ਖੁਲਾਸਾ ਹੋਇਆ ਹੈ, ਜਿਸ ਵਿੱਚ ਜਨਵਰੀ 2018 ਤੋਂ ਮਈ 2019 ਦਰਮਿਆਨ ਵਿਦੇਸ਼ਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੱਸੀ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਵਿਦੇਸ਼ ਵਿਭਾਗ ਕੋਲ ਦੱਸੇ ਗਏ ਸਮੇਂ ਵਿੱਚ ਵਿਦੇਸ਼ੀ ਜੇਲ੍ਹਾਂ ਵਿੱਚ ਮਾਰੇ ਗਏ ਭਾਰਤੀ ਕੈਦੀਆਂ ਦੀ ਕੋਈ ਜਾਣਕਾਰੀ ਨਹੀਂ ਹੈ।

About Jatin Kamboj