Home » FEATURED NEWS » ਸਾਵਧਾਨ! ਗੂਗਲ ‘ਤੇ ਇਹ ਚੀਜ਼ਾਂ ਸਰਚ ਕਰਨੀਆਂ ਪੈ ਸਕਦੀਆਂ ਨੇ ਮਹਿੰਗੀਆਂ
gg

ਸਾਵਧਾਨ! ਗੂਗਲ ‘ਤੇ ਇਹ ਚੀਜ਼ਾਂ ਸਰਚ ਕਰਨੀਆਂ ਪੈ ਸਕਦੀਆਂ ਨੇ ਮਹਿੰਗੀਆਂ

ਨਵੀਂ ਦਿੱਲੀ : ਗੂਗਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ। ਸ਼ਹਿਰ, ਪਿੰਡ ਅਤੇ ਕਸਬੇ ਦਾ ਰਸਤਾ ਦਿਖਾਉਣ ਤੋਂ ਲੈ ਕੇ ਹਰ ਤਰ੍ਹਾਂ ਦੀ ਮੁਸ਼ਕਲ ਦਾ ਹੱਲ ਕਰਦਾ ਹੈ। ਅਸੀਂ ਫਿਲਮਾਂ, ਗਾਣੇ, ਦਸਤਾਵੇਜ਼ੀ ਫਿਲਮਾਂ ਤੋਂ ਲੈ ਕੇ ਕਈ ਕਿਤਾਬਾਂ ਅਤੇ ਰਿਸਰਚ ਨੂੰ ਗੂਗਲ ਦੇ ਜ਼ਰੀਏ ਹਾਸਲ ਕਰ ਲੈਂਦੇ ਹਨ। ਪਰ ਧਿਆਨ ਰਹੇ ਕਿ ਇਸ ਦੀ ਇਕ ਹੱਦ ਵੀ ਹੈ। ਹਰ ਚੀਜ਼ ਦੀ ਇਕ ਹੱਦ ਹੁੰਦੀ ਹੈ, ਇਹ ਹੱਦ ਗੂਗਲ ਸਰਚ ‘ਤੇ ਵੀ ਲਾਗੂ ਹੁੰਦੀ ਹੈ। ਜੇਕਰ ਤੁਸੀਂ ਉਸ ਹੱਦ ਦਾ ਖਿਆਲ ਨਹੀਂ ਰੱਖਿਆ ਤਾਂ ਤੁਹਾਨੂੰ ਨੁਕਸਾਨ ਭਰਨਾ ਪੈ ਸਕਦਾ ਹੈ।ਗੂਗਲ ਵੈੱਬਸਾਈਟਾਂ ਨੂੰ ਮੁਹੱਈਆ ਕਰਵਾਉਣ ਵਾਲਾ ਇਕ ਪਲੇਟਫਾਰਮ ਹੈ ਅਤੇ ਕਈ ਥਾਵਾਂ ‘ਤੇ ਗਲਤ ਸੂਚਨਾਵਾਂ ਵੀ ਛਪੀਆਂ ਰਹਿੰਦੀਆਂ ਹਨ। ਅਜਿਹੇ ਵਿਚ ਸਹੀ ਜਾਣਕਾਰੀ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਆਨਲਾਈਨ ਧੋਖਾਧੜੀ ਵੀ ਇਕ ਵੱਡੀ ਮੁਸੀਬਤ ਹੈ। ਗਲਤ ਯੂਆਰਐਲ ਜਾਂ ਲਿੰਕ ‘ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਗੁੰਮਰਾਹ ਹੋ ਸਕਦੇ ਹੋ ਅਤੇ ਅਪਣੀ ਨਿੱਜੀ ਅਤੇ ਵਿੱਤੀ ਜਾਣਕਾਰੀ ਸਾਂਝੀ ਕਰ ਸਕਦੇ ਹੋ। ਅਜਿਹੇ ਵਿਚ ਤੁਹਾਡੇ ਨਾਲ ਧੋਖਾਧੜੀ ਦੇ ਮੌਕੇ ਵਧ ਜਾਂਦੇ ਹਨ। ਅਸੀਂ ਤੁਹਾਨੂੰ ਕੁਝ ਖ਼ਾਸ ਜਾਣਕਾਰੀ ਦੇ ਰਹੇ ਹਾਂ, ਜੋ ਗੂਗਲ ਸਰਚ ਦੌਰਾਨ ਤੁਹਾਡੇ ਲਈ ਲਾਭਕਾਰੀ ਸਾਬਿਤ ਹੋਵੇਗੀ-

1) ਕਸਟਮਰ ਕੇਅਰ ਦਾ ਨੰਬਰ ਨਾ ਖੋਜੋ- ਕਸਟਮਰ ਕੇਅਰ ਦੇ ਨਾਂਅ ‘ਤੇ ਵੱਡੇ ਪੱਧਰ ‘ਤੇ ਆਨਲਾਈਨ ਧੋਖਾਧੜੀ ਚੱਲ ਰਹੀ ਹੈ। ਫਰਜ਼ੀਵਾੜਾ ਕਰਨ ਵਾਲੇ ਗਲਤ ਕਸਟਮਰ ਕੇਅਰ ਨੰਬਰ ਦੇ ਕੇ ਸ਼ਰੀਫ ਲੋਕਾਂ ਨੂੰ ਅਪਣਾ ਨਿਸ਼ਾਨਾ ਬਣਾਉਂਦੇ ਹਨ ਅਤੇ ਉਹਨਾਂ ਨਾਲ ਧੋਖਾਧੜੀ ਕਰ ਬੈਠਦੇ ਹਨ।
2) ਆਨਲਾਈਨ ਬੈਂਕਿੰਗ – ਆਨਲਾਈਨ ਬੈਂਕਿੰਗ ਨਾਲ ਜੁੜੀਆਂ ਅਨੇਕਾਂ ਵੈੱਬਸਾਈਟਾਂ ਗੂਗਲ ‘ਤੇ ਮੌਜੂਦ ਹਨ। ਜੇਕਰ ਤੁਸੀਂ ਅਪਣੇ ਬੈਂਕ ਦਾ ਸਹੀ ਯੂਆਰਐਲ ਨਹੀਂ ਜਾਣਦੇ ਹੋ ਤਾਂ ਗੂਗਲ ਦੇ ਜ਼ਰੀਏ ਬੈਂਕਿੰਗ ਵੈੱਬਸਾਈਟ ਦੀ ਖੋਜ ਨਾ ਕਰੋ।
3) Apps ਅਤੇ Software ਨਾ ਕਰੋ ਡਾਊਨਲੋਡ- ਗੂਗਲ ਦੇ ਜ਼ਰੀਏ ਤੁਸੀਂ ਮੋਬਾਈਲ ਐਪ ਜਾਂ ਕਿਸੇ ਹੋਰ ਸਾਫਟਵੇਅਰ ਨੂੰ ਡਾਊਨਲੋਡ ਦੋਂ ਤੱਕ ਨਾ ਕਲਿੱਕ ਕਰੋ, ਜਦੋਂ ਤੱਕ ਤੁਸੀਂ ਉਸ ਬਾਰੇ ਸਹੀ ਤਰ੍ਹਾਂ ਨਹੀਂ ਜਾਣਦੇ। ਹਮੇਸ਼ਾਂ ਐਪ ਨੂੰ ਅਪਣੇ ਐਂਡ੍ਰਾਇਡ ਫੋਨ ਲਈ ‘ਗੂਗਲ ਪਲੇ’ ਜਾਂ ਆਈਫੋਨ ਲਈ ‘App ਸਟੋਰ’ ਦੀ ਵਰਤੋਂ ਕਰੋ।
4) ਦਵਾਈ ਜਾਂ ਰੋਗਾਂ ਦੀ ਪੜਤਾਲ ਨਾ ਕਰੋ- ਗੂਗਲ ਜ਼ਰੀਏ ਦਵਾਈ ਜਾਂ ਰੋਗਾਂ ਦੇ ਲੱਛਣਾਂ ਦੀ ਪੜਤਾਲ ਬਿਲਕੁਲ ਨਾ ਕਰੋ। ਨਹੀਂ ਤਾ ਹੋ ਸਕਦਾ ਹੈ ਕਿ ਤੁਹਾਡੀ ਸਿਹਤ ਹੋਰ ਖਰਾਬ ਹੋ ਜਾਵੇ।
5) ਵਜ਼ਨ ਘੱਟ ਕਰਨ ਦੇ ਤਰੀਕਿਆਂ ਬਾਰੇ ਨਾ ਖੋਜੋ- ਗੂਗਲ ‘ਤੇ ਅਜਿਹੀਆਂ ਹਜ਼ਾਰਾਂ ਵੈੱਬਸਾਈਟਸ ਹਨ ਜੋ ਵਜ਼ਨ ਘੱਟ ਕਰਨ ਤੋਂ ਲੈ ਕੇ ਵੱਖ ਵੱਖ ਰੋਗਾਂ ਦੇ ਇਲਾਜ ਦਾ ਦਾਅਵਾ ਕਰਦੀਆਂ ਹਨ। ਪਰ ਇਹਨਾਂ ਦੇ ਸਹੀ ਹੋਣ ਦੀ ਕੋਈ ਗਰੰਟੀ ਨਹੀਂ ਦਿੱਤੀ ਜਾ ਸਕਦੀ।
6) ਈ-ਕਾਮਰਸ ਵੈੱਬਸਾਈਟ ਲਈ ਨਾ ਕਰੋ ਗੂਗਲ- ਜੇਕਰ ਤੁਸੀਂ ਕਿਸੇ ਸਹੀ ਈ-ਕਾਮਰਸ ਵੈੱਬਸਾਈਟ ਬਾਰੇ ਨਹੀਂ ਜਾਣਦੇ ਤਾਂ ਫਿਰ ਗੂਗਲ ਦੀ ਵਰਤੋਂ ਨਾ ਕਰੋ। ਆਨਲਾਈਨ ਧੋਖਾਧੜੀ ਵਿਚ ਇਸ ਦਾ ਬਹੁਤ ਵੱਡਾ ਹੱਥ ਹੈ।

About Jatin Kamboj