Home » ENTERTAINMENT » ‘ਸਾਹੋ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਤੋੜੇ ਬਾਹੂਬਲੀ 2 ਅਤੇ 2.0 ਦੇ ਰਿਕਾਰਡ
sahoo

‘ਸਾਹੋ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਤੋੜੇ ਬਾਹੂਬਲੀ 2 ਅਤੇ 2.0 ਦੇ ਰਿਕਾਰਡ

ਨਵੀਂ ਦਿੱਲੀ: 350 ਕਰੋੜ ਰੁਪਏ ਦੇ ਭਾਰੀ ਬਜਟ ਨਾਲ ਬਣੀ ਫ਼ਿਲਮ ‘ਸਾਹੋ’ ਰੀਲੀਜ਼ ਹੋ ਗਈ ਹੈ। ਇੰਨੇ ਜ਼ਿਆਦਾ ਬਜਟ ਦੀ ਫ਼ਿਲਮ ਨੇ ਜਿੱਥੇ ਸਕਰੀਨ ‘ਤੇ ਪ੍ਰਭਾਸ ਦੀ ਪਿਛਲੀ ਫ਼ਿਲਮ ਬਾਹੂਬਲੀ 2 ਅਤੇ ਰਜਨੀਕਾਂਤ ਦੀ 2.0 ਫ਼ਿਲਮ ਦਾ ਰਿਕਾਰਡ ਤੋੜਿਆ ਹੈ ਤਾਂ ਉੱਥੇ ਹੀ ਇਹ ਰਜਨੀ ਕਾਂਤ, ਅਕਸ਼ੈ ਕੁਮਾਰ ਦੀ ਫ਼ਿਲਮ 2.0 ਤੋਂ ਬਾਅਦ ਹੁਣ ਤੱਕ ਦੀ ਭਾਰਤ ਦੀ ਸਭ ਤੋਂ ਵੱਡੇ ਬਜਟ ਵਾਲੀ ਫ਼ਿਲਮ ਹੈ। ਫ਼ਿਲਮ 2.0 ਦੀ ਲਾਗਤ 550 ਕਰੋੜ ਰੁਪਏ ਤੋਂ ਜ਼ਿਆਦਾ ਸੀ।ਬਾਹੂਬਲੀ ਤੋਂ ਬਾਅਦ ਪੂਰੇ ਦੇਸ਼ ਵਿਚ ਸੁਪਰਸਟਾਰ ਬਣ ਚੁੱਕੇ ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਫ਼ਿਲਮ ਦੇਖਣ ਲਈ ਲੋਕਾਂ ਵਿਚ ਕਾਫ਼ੀ ਉਤਸ਼ਾਹ ਦੇਣ ਨੂੰ ਮਿਲ ਰਿਹਾ ਹੈ। ਇਹ ਫਿਲਮ ਸਾਊਥ ਦੇ ਕੁਝ ਹਿੱਸਿਆਂ ਵਿਚ ਵੀ ਰਾਤ ਕਰੀਬ 1 ਵਜੇ ਰੀਲੀਜ਼ ਹੋ ਗਈ ਹੈ।

About Jatin Kamboj