Home » News » SPORTS NEWS » ਸਿਕਸਰ ਕਿੰਗ ਯੁਵਰਾਜ ਲਈ ਇਕ ਹੋਰ ਝਟਕਾ, ਰਣਜੀ ਟੀਮ ‘ਚ ਨਹੀਂ ਦਿੱਤੀ ਜਗ੍ਹਾ
yy

ਸਿਕਸਰ ਕਿੰਗ ਯੁਵਰਾਜ ਲਈ ਇਕ ਹੋਰ ਝਟਕਾ, ਰਣਜੀ ਟੀਮ ‘ਚ ਨਹੀਂ ਦਿੱਤੀ ਜਗ੍ਹਾ

ਨਵੀਂ ਦਿੱਲੀ : ਇਕ ਸਮੇਂ ਭਾਰਤੀ ਕ੍ਰਿਕਟ ਟੀਮ ਦੀ ਰੀਡ ਦੀ ਹੱਡੀ ਕਹੇ ਜਾਣ ਵਾਲੇ ਸਿਕਸਰ ਕਿੰਗ ਯੁਵਰਾਜ ਸਿੰਘ ਦਾ ਬੁਰਾ ਦੌਰ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਯੁਵਰਾਜ ਸਿੰਘ ਪਿਛਲੇ ਕਾਫੀ ਸਮੇਂ ਤੋਂ ਟੀਮ ‘ਚ ਵਾਪਸੀ ਕਰਨ ਲਈ ਮਿਹਨਤ ਕਰ ਰਹੇ ਹਨ ਜਿਸ ਕਾਰਨ ਉਹ ਘਰੇਲੂ ਟੂਰਨਾਮੈਂਟ ਵੀ ਖੇਡ ਰਹੇ ਹਨ ਪਰ ਰਣਜੀ ਟਰਾਫੀ ਦੇ ਆਗਾਮੀ ਸੀਜ਼ਨ ਲਈ ਪੰਜਾਬ ਟੀਮ ਦਾ ਐਲਾਨ ਕੀਤਾ ਗਿਆ। ਮਨਦੀਪ ਸਿੰਘ ਨੂੰ ਜਿੱਥੇ ਟੀਮ ਦਾ ਕਪਤਾਨ ਬਣਾਇਆ ਗਿਆ ਤਾਂ ਉੱਥੇ ਹੀ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਵਰਗੇ ਧਾਕੜ ਖਿਡਾਰੀਆਂ ਨੂੰ ਟੀਮ ਵਿਚ ਜਗ੍ਹਾ ਹੀ ਨਹੀਂ ਦਿੱਤੀ ਗਈ। ਪੰਜਾਬ ਟੀਮ ਦਾ ਪਹਿਲਾ ਮੁਕਾਬਲਾ 1 ਨਵੰਬਰ ਨੂੰ ਆਂਧ੍ਰਾ ਪ੍ਰਦੇਸ਼ ਨਾਲ ਹੋਣਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਇਕ ਇੰਟਰਵੀਊ ਵਿਚ ਯੁਵੀ ਨੇ ਕਿਹਾ ਸੀ ਕਿ ਉਹ ਕਿਸੇ ਨੌਜਵਾਨ ਖਿਡਾਰੀ ਦੀ ਜਗ੍ਹਾ ਟੀਮ ਵਿਚ ਨਹੀਂ ਖੇਡਣਾ ਚਾਹੁੰਦੇ। ਸ਼ਾਇਦ ਇਸ ਵਜ੍ਹਾ ਕਾਰਨ ਹੀ ਯੁਵੀ ਨੂੰ ਟੀਮ ਵਿਚ ਜਗ੍ਹਾ ਨਹੀਂ ਦਿੱਤੀ ਗਈ। ਇਸ ਵਾਰ ਟੀਮ ਵਿਚ ਜ਼ਿਆਦਾਤਰ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ। ਦੂਜੇ ਪਾਸੇ ਹਰਭਜਨ ਸਿੰਘ ਪਹਿਲਾਂ ਹੀ ਵਿਜੇ ਹਜ਼ਾਰੇ ਟਰਾਫੀ ਵਿਚ ਨਹੀਂ ਖੇਡੇ ਸੀ ਤਾਂ ਉਸ ਦੇ ਨਾ ਚੁਣੇ ਜਾਣ ‘ਤੇ ਜ਼ਿਆਦਾ ਹੈਰਾਨੀ ਨਹੀਂ ਹੋ ਰਹੀ।

About Jatin Kamboj