Home » News » AUSTRALIAN NEWS » ਸਿਡਨੀ ‘ਚ ਪਿਤਾ ਨੇ ਆਪਣੇ ਹੀ ਬੱਚਿਆਂ ਦਾ ਕਤਲ ਕਰਨ ਮਗਰੋਂ ਖੁਦ ਨੂੰ ਮਾਰੀ ਗੋਲੀ
ss

ਸਿਡਨੀ ‘ਚ ਪਿਤਾ ਨੇ ਆਪਣੇ ਹੀ ਬੱਚਿਆਂ ਦਾ ਕਤਲ ਕਰਨ ਮਗਰੋਂ ਖੁਦ ਨੂੰ ਮਾਰੀ ਗੋਲੀ

ਸਿਡਨੀ -ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਇਕ ਪਿਤਾ ਵਲੋਂ ਆਪਣੇ ਹੀ 2 ਬੱਚਿਆਂ ਦਾ ਕਤਲ ਕਰ ਦਿੱਤਾ ਗਿਆ। ਪੁਲਸ ਮੁਤਾਬਕ ਇਹ ਘਟਨਾ ਵੀਰਵਾਰ ਸ਼ਾਮ ਦੀ ਹੈ ਅਤੇ ਇਸ ਘਟਨਾ ਨੂੰ 68 ਸਾਲਾ ਜੌਨ ਐਡਵਰਡ ਨਾਂ ਦੇ ਵਿਅਕਤੀ ਨੇ ਅੰਜਾਮ ਦਿੱਤਾ। ਜੌਨ ਨੇ ਆਪਣੇ 15 ਸਾਲਾ ਪੁੱਤਰ ਅਤੇ 13 ਸਾਲਾ ਧੀ ਦਾ ਕਤਲ ਕਰ ਦਿੱਤਾ। ਦੋਹਾਂ ਬੱਚਿਆਂ ਦੀਆਂ ਲਾਸ਼ਾਂ ਪੱਛਮੀ ਪੈਨੈਂਟ ਹਿੱਲਜ਼ ਦੇ ਹੌਲ ਰੋਡ ਸਥਿਤ ਘਰ ‘ਚੋਂ ਮਿਲੀਆਂ। ਘਟਨਾ ਦੇ ਕਰੀਬ 12 ਘੰਟਿਆਂ ਬਾਅਦ ਯਾਨੀ ਕਿ ਸ਼ੁੱਕਰਵਾਰ ਦੀ ਸਵੇਰ ਨੂੰ ਜੌਨ ਵੀ ਕੁਝ ਹੀ ਕਿਲੋਮੀਟਰ ਦੂਰ ਨੌਰਮਨਹੁਰਟਸ ਸਥਿਤ ਘਰ ਵਿਚੋਂ ਮ੍ਰਿਤਕ ਮਿਲੇ। ਪੁਲਸ ਦਾ ਮੰਨਣਾ ਹੈ ਕਿ 68 ਸਾਲਾ ਜੌਨ ਨੇ ਦੋਹਾਂ ਬੱਚਿਆਂ ਦੇ ਕਤਲ ਮਗਰੋਂ ਖੁਦ ਨੂੰ ਗੋਲੀ ਮਾਰ ਲਈ। ਸਹਾਇਕ ਪੁਲਸ ਕਮਿਸ਼ਨਰ ਬਰੈਟ ਮੈਕਫੇਡਨ ਨੇ ਕਿਹਾ ਕਿ ਦੋਹਾਂ ਬੱਚਿਆਂ ਦਾ ਕਤਲ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ। ਪੁਲਸ ਕਮਿਸ਼ਨਰ ਨੇ ਕਿਹਾ ਕਿ ਦੋ ਹਥਿਆਰ ਨੌਰਮਨਹੁਰਸਟ ਸਥਿਤ ਘਰ ‘ਚੋਂ ਮਿਲੇ, ਜੋ ਕਿ ਜੌਨ ਦੇ ਨਾਂ ‘ਤੇ ਰਜਿਸਟਰਡ ਸਨ। ਓਧਰ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕਿਹਾ ਕਿ ਇਹ ਮੌਤਾਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਦੋ ਬੱਚਿਆਂ ਦਾ ਆਪਣੇ ਹੀ ਪਿਤਾ ਵਲੋਂ ਕਤਲ ਕਰ ਦੇਣਾ ਬਹੁਤ ਹੀ ਦੁਖਦਾਈ ਅਤੇ ਭਿਆਨਕ ਤ੍ਰਾਸਦੀ ਹੈ। ਓਧਰ ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਰਵਾਰ ਸਥਾਨਕ ਸਮੇਂ ਅਨੁਸਾਰ 5.00 ਵਜੇ ਘਟਨਾ ਦੀ ਜਾਣਕਾਰੀ ਮਿਲੀ। ਜਦੋਂ ਉਹ ਘਟਨਾ ਵਾਲੀ ਥਾਂ ‘ਤੇ ਪੁੱਜੇ ਤਾਂ ਨਾਬਾਲਗ ਲੜਕਾ ਅਤੇ ਲੜਕੀ ਬੈੱਡਰੂਮ ‘ਚ ਮ੍ਰਿਤਕ ਮਿਲੇ। ਪੁਲਸ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੀ ਮਾਂ ਇਸ ਘਟਨਾ ਤੋਂ ਬਾਅਦ ਆਈ, ਜੋ ਕਿ ਇਸ ਭਿਆਨਕ ਮੰਜ਼ਰ ਨੂੰ ਦੇਖ ਕੇ ਹੈਰਾਨ ਰਹਿ ਗਈ।

About Jatin Kamboj