Home » News » AUSTRALIAN NEWS » ਸਿਡਨੀ ਦੇ ਲੇਨ ਕੋਵ ਸਕੂਲ ‘ਚ ਲੱਗੀ ਅੱਗ
scc

ਸਿਡਨੀ ਦੇ ਲੇਨ ਕੋਵ ਸਕੂਲ ‘ਚ ਲੱਗੀ ਅੱਗ

ਸਿਡਨੀ : ਸਿਡਨੀ ਦੇ ਉੱਤਰੀ ਇਲਾਕੇ ਲੌਗੇਵੇਵਿਲ ਆਰਡੀ ਦੇ ਲੇਨਕੋਵ ਸਕੂਲ ਵਿਚ ਕੱਲ ਬਾਅਦ ਦੁਪਹਿਰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰੋਂ ਹੀ ਦੇਖੀਆਂ ਜਾ ਸਕਦੀਆਂ ਸਨ। ਅੱਗ ਕਾਰਨ ਆਸਮਾਨ ਵਿੱਚ ਕਾਲਾ ਧੂੰਆਂ ਅਤੇ ਲਪਟਾਂ ਆਸਾਨੀ ਨਾਲ ਦੇਖੀਆਂ ਜਾ ਸਕਦੀਆਂ ਸਨ ।ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਸਕੂਲ ਵਿੱਚ ਬੱਚਿਆਂ ਨੂੰ ਛੁੱਟੀਆਂ ਹੋਣ ਕਰਕੇ ਸਕੂਲ ਵਿੱਚ ਕੋਈ ਨਹੀਂ ਸੀ। ਅਚਾਨਕ ਲੱਗੀ ਇਸ ਅੱਗ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਰਿਹਾ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਸ ਮੌਕੇ ਸਕੂਲ ਅੰਦਰ ਕੋਈ ਨਹੀਂ ਸੀ ਅਤੇ ਇੰਝ ਲੱਗਦਾ ਹੈ ਕਿ ਸਕੂਲ ਦੇ ਸਟਾਫ਼ ਨੂੰ ਸਮਾਂ ਰਹਿੰਦੇ ਹੀ ਬਾਹਰ ਕੱਢ ਲਿਆ ਗਿਆ ਸੀ। ਸ਼ਾਮ 4:00 ਵਜੇ ਦੇ ਕਰੀਬ ਲੱਗੀ ਇਸ ਅੱਗ ‘ਤੇ ਅੱਗ ਬੁਝਾਊ ਅਮਲੇ ਦੀਆ ਪੰਜ ਗੱਡੀਆਂ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਜੁੱਟ ਗਈਆਂ ਸਨ।
ਪੁਲਿਸ ਅਤੇ ਐਂਬੂਲੈਂਸ ਲੋਕਾਂ ਦੀਆਂ ਸੇਵਾਵਾਂ ਵਿੱਚ ਪਹੁੰਚ ਚੁੱਕੀਆਂ ਸਨ। ਪੁਲਿਸ ਵੱਲੋਂ ਸਕੂਲ ਦੇ ਨੇੜਲੇ ਰਸਤਿਆਂ ਨੂੰ ਖਾਲ਼ੀ ਕਰਵਾਇਆਂ ਗਿਆ ਹੈ ਤਾਂ ਜੋ ਕਿਸੇ ਵੀ ਸਾਧਨ ਜਾਂ ਇਨਸਾਨ ਨੂੰ ਕੋਈ ਨੁਕਸਾਨ ਨਾ ਪਹੁੰਚੇ।

About Jatin Kamboj