Home » News » PUNJAB NEWS » ਸਿੱਧੂ ਦੀ ਸ਼ਾਇਰੀ ਨਾਲ ਬਾਗ਼ੋ-ਬਾਗ਼ ਹੋਇਆ ਪਾਕਿ ਮੀਡੀਆ
s

ਸਿੱਧੂ ਦੀ ਸ਼ਾਇਰੀ ਨਾਲ ਬਾਗ਼ੋ-ਬਾਗ਼ ਹੋਇਆ ਪਾਕਿ ਮੀਡੀਆ

ਕਰਤਾਰਪੁਰ ਸਾਹਿਬ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੱਦੇ ‘ਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖੇ ਜਾਣ ਦੇ ਸਮਾਗਮ ਵਿਚ ਪਾਕਿਸਤਾਨ ਪਹੁੰਚੇ ਨਵਜੋਤ ਸਿੰਘ ਸਿੱਧੂ ਕਾਫ਼ੀ ਉਤਸ਼ਾਹਿਤ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨੀ ਮੀਡੀਆ ਦੇ ਟਕਾ-ਟਕ ਜਵਾਬ ਦਿਤੇ, ਨਾਲ ਹੀ ਅਪਣੀ ਸ਼ੇਅਰੋ ਸ਼ਾਇਰੀ ਜ਼ਰੀਏ ਉਨ੍ਹਾਂ ਤਾਕਤਾਂ ਜਾਂ ਲੀਡਰਾਂ ‘ਤੇ ਵੀ ਕਰਾਰੇ ਵਾਰ ਕੀਤੇ ਜੋ ਲਾਂਘਾ ਖੋਲ੍ਹਣ ਵਿਚ ਕਿਸੇ ਨਾ ਕਿਸੇ ਤਰੀਕੇ ਅੜਿੱਕੇ ਡਾਹ ਰਹੇ ਹਨ। ਨਵਜੋਤ ਸਿੱਧੂ ਨਾਲ ਸਵਾਲ-ਜਵਾਬ ਸਮੇਂ ਪਾਕਿਸਤਾਨੀ ਮੀਡੀਆ ਨੇ ਭਾਵੇਂ ਕਈ ਸਿਆਸਤ ਨਾਲ ਜੁੜੇ ਸਵਾਲ ਵੀ ਕੀਤੇ ਪਰ ਪਾਕਿਸਤਾਨੀ ਪੱਤਰਕਾਰਾਂ ਨੂੰ ਸਿੱਧੂ ਅਪਣੇ ਖ਼ੁਸ਼ਮਿਜਾਜ਼ ਤਰੀਕੇ ਨਾਲ ਜਵਾਬ ਦੇ ਕੇ ਬਾਗ਼ੋ-ਬਾਗ਼ੋ ਕਰਦੇ ਰਹੇ, ਦਸ ਦਈਏ ਕਿ ਅੱਜ ਪਾਕਿਸਤਾਨ ‘ਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖ ਦਿਤਾ ਹੈ।

About Jatin Kamboj