Home » News » PUNJAB NEWS » ਸਿੱਧੂ ਨੇ ਆਪਣੇ ਹੱਥਾਂ ‘ਚ ਪਾਈਆਂ ਮੁੰਦਰੀਆਂ ਦਾ ਮਜੀਠੀਆ ਨੂੰ ਦਿੱਤਾ ਜਵਾਬ
ss

ਸਿੱਧੂ ਨੇ ਆਪਣੇ ਹੱਥਾਂ ‘ਚ ਪਾਈਆਂ ਮੁੰਦਰੀਆਂ ਦਾ ਮਜੀਠੀਆ ਨੂੰ ਦਿੱਤਾ ਜਵਾਬ

ਜਲੰਧਰ— ਮਜੀਠੀਆ ਵਲੋਂ ਸਿੱਖੀ ਨੂੰ ਲੈ ਕੇ ਕੀਤੇ ਜਾਂਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਮਜੀਠੀਆ ਨੇ ਚਿੱਟਾ ਵੇਚ ਕੇ ਕੌਮ ਤਬਾਹ ਕਰ ਦਿੱਤੀ ਹੈ ਪਰ ਮੈਂ ਪੰਜਾਬ ਨੂੰ ਪੂਜਿਆ ਹੈ। ਸਿੱਧੂ ਨੇ ਚਿੱਟੇ ਦੀਆਂ ਪੁੜੀਆਂ ਨਹੀਂ ਵੇਚੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨਵਜੋਤ ਸਿੰਘ ਨੇ ‘ਜਗਬਾਣੀ’ ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ।
ਇਸ ਦੌਰਾਨ ਸਿੱਧੂ ਕੋਲੋਂ ਜਦੋਂ ਪੁੱਛਿਆ ਗਿਆ ਕਿ ਮਜੀਠੀਆ ਤੁਹਾਡੇ ਹੱਥਾਂ ਵਿਚ ਪਾਈਆਂ ਮੁੰਦਰੀਆਂ ਨੂੰ ਲੈ ਕੇ ਅਕਸਰ ਸਵਾਲ ਚੁੱਕਦੇ ਹਨ ਤਾਂ ਸਿੱਧੂ ਨੇ ਕਿਹਾ ਕਿ ਮੈਂ ਮਜੀਠੀਆ ਵਾਂਗ ਪੰਜਾਬ ਦੀ ਬੋਲੀ ਲਗਾ ਕੇ, ਪੰਜਾਬ ਨੂੰ ਲੁੱਟ ਕੇ, ਲੋਕਾਂ ਨੂੰ ਕੁੱਟ ਕੇ ਅਤੇ ਡਰਾ ਕੇ ਕੰਮ ਨਹੀਂ ਕੀਤਾ। ਸਿੱਧੂ ਨੇ ਦਸਾਂ ਨਹੂੰਆਂ ਦੀ ਖਾਧੀ ਹੈ।

About Jatin Kamboj