ENTERTAINMENT Punjabi Movies

ਸਿੱਧੂ ਮੂਸੇਵਾਲਾ ਦੀਆਂ ਹੋਰ ਵਧੀਆਂ ਮੁਸ਼ਕਲਾਂ, ਲੁੱਕ ਆਊਟ ਸਰਕੁਲਰ ਜਾਰੀ

ਚੰਡੀਗੜ੍ਹ-ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੌ ਰਹੀ, ਬਲਕਿ ਉਸ ਦੀ ਮੁਸ਼ਕਲਾ ਨਿਤ ਵਧਦੀਆਂ ਜਾ ਰਹੀਆਂ ਹਨ। ਹੁਣ ਪੰਜਾਬ ਪੁਲਿਸ ਨੇ ਮੂਸੇਵਾਲਾ ਦੇ ਖਿਲਾਫ਼ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਹੈ। ਇਸ ਨੋਟਿਸ ਦੇ ਤਹਿਤ ਮੂਸੇਵਾਲਾ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ। ਨਾਲ ਹੀ ਉਸ ਨੂੰ ਕੀਤੇ ਬਾਹਰ ਜਾਣ ਤੋਂ ਪਹਿਲਾ ਕੋਰਟ ਤੋਂ ਇਜਾਜ਼ਤ ਲੈਣੀ ਪਵੇਗੀ।ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨੋਟਿਸ ਵਿਚ ਸਿੰਗਰ ਮਨਕੀਰਤ ਔਲਖ ਦਾ ਨਾਮ ਵੀ ਸ਼ਾਮਲ ਹੈ। ਇਸ ਨੋਟਿਸ ਤੋਂ ਬਾਅਦ ਇਨ੍ਹਾਂ ਸਿੰਗਰਾਂ ਦੇ ਵਿਦੇਸ਼ਾਂ ਵਿਚ ਹੋਣ ਵਾਲ ਸ਼ੋਅ ‘ਤੇ ਇਸ ਦਾ ਅਸਰ ਪਵੇਗਾ। ਦੱਸ ਦਈਏ ਕਿ ਇਨ੍ਹਾਂ ਸਿੰਗਰਾਂ ‘ਤੇ ਹਥਿਆਰਾਂ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਉਣ ਕਾਰਨ ਇਨ੍ਹਾਂ ਦੇ ਖਿਲਾਫ਼ ਕੇਸ ਦਰਜ ਹੋਇਆ ਸੀ।ਜਿਸ ਤੋਂ ਬਾਅਦ ਇਨ੍ਹਾਂ ਗਾਇਕਾਂ ਨੇ ਪਹਿਲਾਂ ਹੀ ਜ਼ਮਾਨਤ ਲੈ ਲਈ ਸੀ। ਹੁਣ ਪੰਜਾਬ ਪੁਲਿਸ ਮਾਨਸਾ ਨੇ ਇਨ੍ਹਾਂ ਦੋਨਾਂ ਸਿੰਗਰਾਂ ਦੇ ਖਿਲਾਫ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਹੈ। ਮਾਨਸਾ ਪੁਲਿਸ ਨੇ ਇਹ ਕਾਰਵਾਈ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਹੁਕਮਾਂ ਤੋਂ ਬਾਅਦ ਕੀਤੀ ਹੈ। ਜ਼ਿਕਰਯੋਗ ਹੈ ਕਿ ਲੰਘੀ 1 ਫ਼ਰਵਰੀ ਨੂੰ ਡੀ.ਜੀ.ਪੰਜਾਬ, ਚੰਡੀਗੜ੍ਹ ਅਤੇ ਐਸ.ਐਸ.ਪੀ ਮਾਨਸਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਐਡਕੋਵੇਟ ਐੱਚ.ਸੀ. ਅਰੋੜਾ ਵਲੋਂ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਵਾਸੀ ਫ਼ਤਹਿਬਾਦ ਤੋਂ ਇਲਾਵਾ 5-7 ਨਾ-ਮਾਲੂਮ ਵਿਅਕਤੀਆਂ ਵਿਰੁਧ ਹਥਿਆਰਾਂ ਨੂੰ ਪ੍ਰਮੋਟ ਕਰਨ ਅਤੇ ਹਿੰਸਾ ਨੂੰ ਉਤਸ਼ਾਹਤ ਕਰਨ ਵਾਲਾ ਗੀਤ (ਪੱਖੀਆਂ-ਪੱਖੀਆਂ -ਪੱਖੀਆਂ ਗੰਨ ਵਿਚ ਪੰਜ ਗੋਲੀਆਂ, ਨੀਂ ਤੇਰੇ ਪੰਜ ਭਰਾਵਾਂ ਲਈ ਰੱਖੀਆਂ, ਤਿੱਖਾ ਹੈ ਗੰਡਾਸਾ ਜੱਟ ਦਾ-ਵੇਖੀ ਜਾਊਗਾ ਚੀਰਦਾ ਵੱਖੀਆਂ ਨੀ) ਗਾ ਕੇ ਉਸ ਨੂੰ ਇੰਟਰਨੈੱਟ ‘ਤੇ ਲੋਡ ਕਰਨ ਸਬੰਧੀ ਸ਼ਿਕਾਇਤ ਕੀਤੀ ਗਈ ਸੀ।