Home » FEATURED NEWS » ਸੀਐਮ ਅਹੁਦਾ ਸਾਨੂੰ ਦੇਣ ਲਈ ਤਿਆਰ ਹੋਵੇ ਤਾਂ ਹੀ ਭਾਜਪਾ ਸਾਡੇ ਕੋਲ ਆਵੇ: ਸ਼ਿਵਸੈਨਾ
sc

ਸੀਐਮ ਅਹੁਦਾ ਸਾਨੂੰ ਦੇਣ ਲਈ ਤਿਆਰ ਹੋਵੇ ਤਾਂ ਹੀ ਭਾਜਪਾ ਸਾਡੇ ਕੋਲ ਆਵੇ: ਸ਼ਿਵਸੈਨਾ

ਨਵੀਂ ਦਿੱਲੀ : ਮਹਾਰਾਸ਼ਟਰ ਵਿਚ ਵਿਧਾਨ ਸਭਾ ਦਾ ਕਾਰਜਕਾਲ ਕੱਲ 9 ਨਵੰਬਰ ਨੂੰ ਖਤਮ ਹੋ ਰਿਹਾ ਹੈ ਪਰ ਹੁਣ ਤੱਕ ਸਰਕਾਰ ਬਣਾਉਣ ਲਈ ਕਿਸੇ ਇਕ ਧਿਰ ਜਾਂ ਗਠਜੋੜ ਨੇ ਦਾਅਵੇਦਾਰੀ ਨਹੀਂ ਕੀਤੀ ਹੈ। ਅਜਿਹੇ ਵਿਚ ਮਹਾਰਾਸ਼ਟਰ ਵਿਚ ਰਾਸ਼ਟਰਪਤੀ ਸਾਸ਼ਨ ਦੇ ਹਾਲਾਤ ਬਣਦੇ ਦਿਖ ਰਹੇ ਹਨ। ਕੱਲ ਭਾਜਪਾ ਆਗੂਆਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ ਪਰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕੀਤਾ।ਇਸੇ ਦੌਰਾਨ ਸ਼ਿਵਸੈਨਾ ਨੇ ਅਪਣੇ ਵਿਧਾਇਕਾਂ ਨੂੰ ਜੋੜ-ਤੋੜ ਤੋਂ ਬਚਾਉਣ ਲਈ ਇਕ ਹੋਟਲ ਵਿਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਅਪਣੇ ਵਿਧਾਇਕਾਂ ਨੂੰ ਇਕੱਠਾ ਕਰਨ ਦੀ ਤਿਆਰੀ ਕਰ ਰਹੀ ਹੈ। ਸ਼ਿਵਸੈਨਾ ਆਗੂ ਸੰਜੇ ਰਾਉਤ ਨੇ ਕਿਹਾ ਕਿ ਭਾਜਪਾ ਰਾਸ਼ਟਰੀਪਤੀ ਸਾਸ਼ਨ ਲਗਾਉਣਾ ਚਾਹੁੰਦੀ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਇਹ ਜਨਤਾ ਦਾ ਅਪਮਾਨ ਹੋਵੇਗਾ।ਉਹਨਾਂ ਨੇ ਇਹ ਵੀ ਕਿਹਾ ਕਿ ਇਹ ਪਛਾਣ ਦੀ ਲੜਾਈ ਹੈ ਜੋ ਜਾਰੀ ਰਹੇਗੀ। ਸੰਜੇ ਰਾਉਤ ਨੇ ਕਿਹਾ ਕਿ ਜਿਸ ਦੇ ਕੋਲ ਬਹੁਮਤ ਹੈ ਉਹ ਸਰਕਾਰ ਬਣਾਵੇ। ਉਹਨਾਂ ਕਿਹਾ ਕਿ ਦਿੱਲੀ ਦੇ ਸਾਹਮਣੇ ਮਹਾਰਾਸ਼ਟਰ ਕਦੀ ਨਹੀਂ ਝੁਕਿਆ ਹੈ। ਨਾ ਸ਼ਰਦ ਪਵਾਰ ਝੁਕੇ ਅਤੇ ਨਾ ਹੀ ਉਧਵ ਠਾਕਰੇ ਝੁਕੇ। ਨਿਊਜ਼ ਏਜੰਸੀ ਮੁਤਾਬਕ, ‘ਸੰਜੇ ਰਾਊਤ ਨੇ ਕਿਹਾ ਕਿ ਮੁੱਖ ਮੰਤਰੀ ਅਹੁਦਾ ਸ਼ਿਵਸੈਨਾ ਨੂੰ ਦੇਣ ਲਈ ਸਹਿਮਤ ਹੋਣ ‘ਤੇ ਹੀ ਭਾਜਪਾ ਨੂੰ ਸਾਡੇ ਕੋਲ ਆਉਣਾ ਚਾਹੀਦਾ ਹੈ। ਭਾਜਪਾ ਨੂੰ ਚਾਹੀਦਾ ਹੈ ਕਿ ਉਹ ਨਿਗਰਾਨ ਸਰਕਾਰ ਦੇ ਪ੍ਰਬੰਧਾਂ ਦੀ ਦੁਰਵਰਤੋਂ ਨਾ ਕਰੇ’।

About Jatin Kamboj