Home » FEATURED NEWS » ਸੁਖਬੀਰ ਦਾ ਕੈਪਟਨ ‘ਤੇ ਪਲਟਵਾਰ : ਕੈਪਟਨ ਦੇ ਬਜ਼ੁਰਗਾਂ ਨੂੰ ਹਿਟਲਰ ਨੇ ਦਿਤੀ ਸੀ ਰੋਜ਼ ਵੁਆਇਜ਼ ਕਾਰ!
sg-preview

ਸੁਖਬੀਰ ਦਾ ਕੈਪਟਨ ‘ਤੇ ਪਲਟਵਾਰ : ਕੈਪਟਨ ਦੇ ਬਜ਼ੁਰਗਾਂ ਨੂੰ ਹਿਟਲਰ ਨੇ ਦਿਤੀ ਸੀ ਰੋਜ਼ ਵੁਆਇਜ਼ ਕਾਰ!

ਅੰਮ੍ਰਿਤਸਰ : ਕੁੱਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੀ ਤੁਲਨਾ ਹਿਟਲਰ ਨਾਲ ਕਰਦਿਆਂ ਉਨ੍ਹਾਂ ਵੱਲ ਹਿਟਲਰ ਦੀ ਜੀਵਨੀ ਤੇ ਇਕ ਪੱਤਰ ਭੇਜਿਆ ਸੀ। ਕੈਪਟਨ ਦੀ ਇਸ ਚਿੱਠੀ ਸਬੰਧੀ ਸੁਖਬੀਰ ਬਾਦਲ ਨੇ ਕੈਪਟਨ ‘ਤੇ ਪਲਟਵਾਰ ਕਰਦਿਆਂ ਠੋਕਵਾਂ ਜਵਾਬ ਦਿਤਾ ਹੈ। ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਆਪ ਹਿਟਲਰ ਤੋਂ ਤੋਹਫ਼ੇ ਵਸੂਲਦੇ ਰਹੇ ਹਨ ਜਦਕਿ ਹੁਣ ਸਾਨੂੰ ਹਿਟਲਰ ਸਬੰਧੀ ਚਿੱਠੀਆਂ ਭੇਜ ਕੇ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦੇ ਬਜ਼ੁਰਗਾਂ ਨੂੰ ਹਿਟਲਰ ਨੇ ਰੋਜ਼ ਵੁਆਇਜ਼ ਕਾਰ ਤੋਹਫ਼ੇ ਵਜੋਂ ਦਿਤੀ ਸੀ। ਇਸ ਦੀ ਤਸਵੀਰ ਗੂਗਲ ‘ਤੇ ਵੀ ਮੌਜੂਦ ਹੈ। ਕੈਪਟਨ ਵਲੋਂ 26 ਜਨਵਰੀ 2020 ਨੂੰ ਮੋਬਾਈਲ ਫ਼ੋਨ ਦੇਣ ਦੇ ਕੀਤੇ ਵਾਅਦੇ ‘ਤੇ ਵਿਅੰਗ ਕਰਦਿਆਂ ਉਨ੍ਹਾਂ ਸੰਨੀ ਦਿਓਲ ਦੀ ਫ਼ਿਲਮ ਦਾ ਡਾਇਲਾਗ ਤਰੀਕ ਤੇ ਤਰੀਕ ਬੋਲਦਿਆਂ ਕਿਹਾ ਕਿ ਇਨ੍ਹਾਂ ਨੇ ਲੋਕਾਂ ਨੂੰ ਕੁੱਝ ਨਹੀਂ ਦੇਣਾ, ਇਹ ਸਿਰਫ਼ ਤਰੀਕ ਤੇ ਤਰੀਕ ਹੀ ਦਈ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਵੇਂ ਅਦਾਲਤਾਂ ‘ਚ ਤਰੀਕਾਂ ਪੈਂਦੀਆਂ ਹਨ, ਉਸੇ ਤਰ੍ਹਾਂ ਕੈਪਟਨ ਵਲੋਂ ਕੀਤੇ ਵਾਅਦੇ ਪੂਰੇ ਕਰਨ ਲਈ ਲੋਕਾਂ ਨੂੰ ਤਰੀਕ ਤੇ ਤਰੀਕ ਦਿਤੀ ਜਾ ਰਹੀ ਹੈ। ਪਰ ਕੋਈ ਵਾਅਦਾ ਪੂਰਾ ਨਹੀਂ ਕੀਤਾ ਜਾ ਰਿਹਾ।

About Jatin Kamboj