Home » News » PUNJAB NEWS » ਸੂਲਰ ‘ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ
ਗੁਰਪੁਰਬ ਮੌਕੇ ਕੱਢੇ ਗਏ ਨਗਰ ਕੀਰਤਨ ਦੌਰਾਨ ਪੰਜ ਪਿਆਰਿਆਂ ਦਾ ਸਨਮਾਨ ਕਰਦੇ ਪ੍ਰੇਮਪਾਲ ਚੌਹਾਨ ਸੂਲਰ ਤੇ ਯੂਥ ਆਗੂ ਰਜਿੰਦਰ ਸਿੰਘ ਬੱਬੀ।
ਗੁਰਪੁਰਬ ਮੌਕੇ ਕੱਢੇ ਗਏ ਨਗਰ ਕੀਰਤਨ ਦੌਰਾਨ ਪੰਜ ਪਿਆਰਿਆਂ ਦਾ ਸਨਮਾਨ ਕਰਦੇ ਪ੍ਰੇਮਪਾਲ ਚੌਹਾਨ ਸੂਲਰ ਤੇ ਯੂਥ ਆਗੂ ਰਜਿੰਦਰ ਸਿੰਘ ਬੱਬੀ।

ਸੂਲਰ ‘ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ

ਪਟਿਆਲਾ, (ਜਤਿਨ ਕੰਬੋਜ ਸੂਲਰ) : ਇਥੋਂ ਨੇੜਲੇ ਪਿੰਡ ਸੂਲਰ ਵਿਖੇ ਗੁਰਦੁਆਰਾ ਕਮੇਟੀ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ। ਇਹ ਨਗਰ ਕੀਰਤਨ ਸਵੇਰ ਸਮੇਂ ਗੁਰਦੁਆਰਾ ਸਾਹਿਬ ਪਿੰਡ ਸੂਲਰ ਤੋਂ ਚੱਲ ਕੇ ਗਰੀਨ ਇਨਕਲੇਵ, ਨਵੀਂ ਸੂਲਰ ਕਲੋਨੀ, ਸੂਲਰ, ਪੁਰਾਣੀ ਸੂਲਰ, ਗਿਆਨ ਕਲੋਨੀ ਤੇ ਮਹਾਰਾਜਾ ਇਨਕਲੇਵ ਤੋਂ ਹੁੰਦਾ ਹੋਇਆ ਬਾਅਦ ਦੁਪਹਿਰ ਨੂੰ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਇਆ। ਪ੍ਰੇਮਪਾਲ ਚੌਹਾਨ ਸੂਲਰ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਦੇ ਸਵਾਗਤ ਲਈ ਪਿੰਡ ਵਿਚ ਥਾਂ-ਥਾਂ ਲੰਗਰ ਲਗਾਏ ਗਏ। ਇਸ ਮੌਕੇ ਸਾਬਕਾ ਸਰਪੰਚ ਰਾਜਿੰਦਰ ਸਿੰਘ ਬੱਬੀ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਸਦਕਾ ਸੂਲਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਵਾਰ ਕੱਢਿਆ ਜਾਂਦਾ ਹੈ।  ਇਸ ਮਗਰੋਂ ਗੁਰਦੁਆਰਾ ਸਾਹਿਬ ਵਿਚ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਰਜਿੰਦਰ ਸਿੰਘ ਬੱਬੀ ਸਾਬਕਾ ਸਰਪੰਚ, ਪ੍ਰੇਮਪਾਲ ਚੌਹਾਨ ਸੂਲਰ, ਗੁਰਵਿੰਦਰ ਸਿੰਘ ਬੀ. ਐਸ. ਪ੍ਰਾਪਰਟੀ, ਪੰਮੀ ਚੌਹਾਨ, ਰਾਜੇਸ਼ ਕੁਮਾਰ, ਹਰਜੋਤ ਹਾਂਡਾ, ਸਤਿੰਦਰ ਕੰਬੋਜ, ਜਤਿਨ ਕੰਬੋਜ, ਲਖਵੀਰ ਕੰਬੋਜ, ਮਨਿੰਦਰ ਹਾਂਡਾ, ਯਾਦਵਿੰਦਰ ਹਾਂਸ, ਗੁਰਮੀਤ ਸਿੰਘ, ਹਰਦੀਪ ਸਿੰਘ ਹਾਂਡਾ, ਸੁਖਾ ਕੈਟਰਿੰਗ,  ਗੋਲਡੀ ਆਦਿ ਹਾਜ਼ਰ ਸਨ।

Rana 1a sular nagra kirtan 550 (7)

About Jatin Kamboj