Home » FEATURED NEWS » ਸ੍ਰੀਨਗਰ ‘ਚ ਭੀੜ ਇਕੱਠਾ ਹੋਣ ‘ਤੇ ਫਿਰ ਲੱਗੀ ਪਾਬੰਦੀ
ff

ਸ੍ਰੀਨਗਰ ‘ਚ ਭੀੜ ਇਕੱਠਾ ਹੋਣ ‘ਤੇ ਫਿਰ ਲੱਗੀ ਪਾਬੰਦੀ

ਸ੍ਰੀਨਗਰ : ਜੰਮੂ-ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਜ਼ਿਆਦਾਤਰ ਇਲਾਕਿਆਂ ‘ਚ ਧਾਰਾ 144 ਲਾਗੂ ਹੈ। ਸ਼ੁਕਰਵਾਰ ਨੂੰ ਜ਼ੰਮੇ ਦੀ ਨਮਾਜ਼ ਤੋਂ ਪਹਿਲਾਂ ਘਾਟੀ ਅਤੇ ਪੂਰੇ ਕਸ਼ਮੀਰ ‘ਚ ਧਾਰਾ 144 ‘ਚ ਢਿੱਲ ਦਿੱਤੀ ਗਈ ਸੀ ਪਰ ਇਕ ਵਾਰ ਫਿਰ ਸ੍ਰੀਨਗਰ ‘ਚ ਇਕ ਥਾਂ ਭੀੜ ਇਕੱਤਰ ਹੋਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਪੁਲਿਸ ਇਲਾਕੇ ‘ਚ ਘੁੰਮ-ਘੁੰਮ ਕੇ ਲੋਕਾਂ ਨੂੰ ਘਰ ਅੰਦਰ ਰਹਿਣ ਦੀ ਹਦਾਇਤ ਦੇ ਰਹੀ ਹੈ। ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਹਨ, ਉਨ੍ਹਾਂ ਦੁਕਾਨਦਾਰਾਂ ਨੂੰ ਪੁਲਿਸ ਵਾਲੇ ਦੁਕਾਨ ਬੰਦ ਕਰਨ ਦੀ ਅਪੀਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ‘ਚ ਸਥਿਤੀ ਸਾਂਤੀਪੂਰਨ ਹੈ ਅਤੇ ਸੂਬੇ ‘ਚ ਕਿਤੇ ਕੋਈ ਹਿੰਸਾ ਨਹੀਂ ਵਾਪਰੀ ਹੈ। ਸੂਬੇ ਦੇ ਪੁਲਿਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਕਿਹਾ, “ਮਾਮੂਲੀ ਪੱਥਰਬਾਜ਼ੀ ਤੋਂ ਇਲਾਵਾ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ।” ਸੂਬੇ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੇ ਲੋਕਾਂ ਨੂੰ ਝੂਠੀਆਂ ਖ਼ਬਰਾਂ ਅਤੇ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਲਈ ਕਿਹਾ ਹੈ। ਡੀਜੀਪੀ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਸੂਬੇ ਦੇ ਹਾਲਾਤ ਸਬੰਧੀ ਇਹ ਸਪਸ਼ਟੀਕਰਨ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਹਾਲਾਤ ਖ਼ਰਾਬ ਹਨ। ਰਾਹੁਲ ਗਾਂਧੀ ਦੇ ਬਿਆਨ ਤੋਂ ਕੁਝ ਹੀ ਮਿੰਟ ਬਾਅਦ ਸ੍ਰੀਨਗਰ ਪੁਲਿਸ ਨੇ ਟਵੀਟ ਕੀਤਾ ਸੀ ਕਿ ਹਾਲਾਤ ਸ਼ਾਂਤੀਪੂਰਨ ਹਨ।

About Jatin Kamboj