Home » News » SPORTS NEWS » ਸ੍ਰੀਲੰਕਾ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ
sll

ਸ੍ਰੀਲੰਕਾ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ

ਲੰਦਨ : ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2019 ਦੇ 27ਵੇਂ ਮੁਕਾਬਲੇ ਵਿੱਚ ਇੰਗਲੈਂਡ ਤੇ ਸ੍ਰੀਲੰਕਾ ਦੀਆਂ ਟੀਮਾਂ ਲੀਡਜ਼ ਦੇ ਹੈਡਿੰਗਲੇ ਕ੍ਰਿਕੇਟ ਮੈਦਾਨ ਵਿੱਚ ਆਹਮੋ–ਸਾਹਮਣੇ ਹੋਈਆਂ। ਇਸ ਰੋਮਾਂਚਕ ਮੈਚ ਵਿੱਚ ਸ੍ਰੀ ਲੰਕਾ ਨੇ ਅੱਜ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਬੇਨ ਸਟੋਕਸ 82 ਦੌੜਾਂ ਬਣਾ ਕੇ ਨਾਟ–ਆਊਟ ਰਹੇ। ਇੰਗਲੈਂਡ ਦੀ ਟੀਮ ਦੀ ਹਾਲਤ ਉਸ ਵੇਲੇ ਖਸਤਾ ਸੀ, ਜਦੋਂ ਉਹ ਜਿੱਤ ਤੋਂ 47 ਦੂਰ ਸੀ ਤੇ ਉਸ ਕੋਲ ਸਿਰਫ਼ ਇੱਕੋ ਵਿਕੇਟ ਬਚੀ ਸੀ। ਤਦ ਬੇਨ ਸਟੋਕਸ 57 ਦੌੜਾਂ ਬਣਾ ਕੇ ਖੇਡ ਰਹੇ ਸਨ। ਧਨੰਜੇ ਡੀਸਿਲਵਾ ਨੇ ਇੰਗਲੈਂਡ ਨੂੰ ਇੱਕ ਹੋਰ ਝਟਕਾ ਦਿੰਦਿਆਂ ਆਦਿਲ ਰਾਸ਼ਿਦ ਨੁੰ ਪੈਵੇਲੀਅਨ ਭੇਜਿਆ। ਸ੍ਰੀ ਲੰਕਾ ਟੀਮ ਦੀ ਉਦੋਂ ਇੱਕ ਹੋਰ ਸਫ਼ਲਤਾ ਹੱਥ ਲੱਗੀ, ਜਦੋਂ ਕ੍ਰਿਸ ਵੋਕਸ ਕੀਪਰ ਕੁਸ਼ਾਲ ਪਰੇਰਾ ਨੂੰ ਕੈਚ ਦੇ ਕੇ ਆਊਟ ਹੋ ਗਏ। ਉਨ੍ਹਾਂ ਸਿਰਫ਼ ਦੋ ਦੌੜਾਂ ਬਣਾਈਆਂ। ਸ੍ਰੀ ਲੰਕਾ ਇਸ ਮੈਚ ਵਿੱਚ ਇੰਗਲੈਂਡ ਦੇ ਲਗਾਤਾਰ ਵਕਫ਼ੇ ਉੱਤੇ ਵਿਕੇਟਾਂ ਡੇਗਣ ਵਿੱਚ ਸਫ਼ਲ ਰਹੀ। ਇੰਗਲੈਂਡ ਤਦ ਜਿੱਤ ਦੇ ਟੀਚੇ ਤੋਂ 62 ਦੌੜਾਂ ਦੂਰ ਸੀ ਤੇ ਉਸ ਕੋਲ ਚਾਰ ਵਿਕੇਟਾਂ ਬਚੀਆਂ ਸਨ। ਇਸ ਮੈਚ ਵਿੱਚ ਲਸਿਥ ਮਲਿੰਗਾ ਦੀ ਸ਼ਾਨਦਾਰ ਗੇਂਦਬਾਜ਼ੀ ਜਾਰੀ ਰਹੀ। ਉਸ ਨੇ ਜੋਸ ਬਟਲਰ ਨੂ਼ੰ ਆਊਟ ਕਰ ਕੇ ਮੈਚ ਵਿੱਚ ਚਾਰ ਵਿਕੇਟਾਂ ਲਈ ਤਦ ਇੰਗਲੈਂਡ ਨੂੰ ਜਿੱਤਣ ਲਈ 89 ਦੌੜਾਂ ਦੀ ਜ਼ਰੂਰਤ ਸੀ।

About Jatin Kamboj