Home » FEATURED NEWS » ਸੰਨੀ ਦਿਓਲ ਨੇ ਬਬੀਤਾ ਫੋਗਾਟ ਤੋਂ ਮੰਗੀ ਮੁਆਫ਼ੀ, ਟਵੀਟ ਹੋਇਆ ਵਾਇਰਲ
se

ਸੰਨੀ ਦਿਓਲ ਨੇ ਬਬੀਤਾ ਫੋਗਾਟ ਤੋਂ ਮੰਗੀ ਮੁਆਫ਼ੀ, ਟਵੀਟ ਹੋਇਆ ਵਾਇਰਲ

ਨਵੀਂ ਦਿੱਲੀ : ਮਹਾਰਾਸ਼ਟਰ ਅਤੇ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਚੋਣ ਜਿੱਤਣ ਲਈ ਸਾਰੇ ਉਮੀਦਵਾਰਾਂ ਨੇ ਆਪਣੀ ਸਾਰੀ ਤਾਕਤ ਲਗਾ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਹਰਿਆਣਾ ਦੀ ਦਾਦਰੀ ਸੀਟ ਤੋਂ ਬਬੀਤਾ ਫੋਗਾਟ ਵੀ ਚੋਣ ਮੈਦਾਨ ਵਿਚ ਉੱਤਰੀ ਹੈ। ਇਸ ਤੋਂ ਬਾਅਦ ਇਸ ਸੀਟ ਤੋਂ ਮੁਕਾਬਲਾ ਕਾਫ਼ੀ ਦਿਲਚਸਪ ਹੋ ਗਿਆ ਹੈ ਪਰ ਹਾਲ ਹੀ ਵਿਚ ਬਾਲੀਵੁੱਡ ਦੇ ਦਿੱਗਜ਼ ਅਤੇ ਭਾਜਪਾ ਦੇ ਸੰਸਦ ਸੰਨੀ ਦਿਓਲ ਨੇ ਭਾਜਪਾ ਉਮੀਦਵਾਰ ਬਬੀਤਾ ਫੋਗਾਟ ਤੋਂ ਮਾਫ਼ੀ ਮੰਗੀ। ਉਹਨਾਂ ਨੇ ਟਵੀਟ ਕਰ ਕੇ ਬਬੀਤਾ ਫੋਗਾਟ ਨੂੰ ਚੋਣਾਂ ਲਈ ਵਧਾਈ ਦੇਣ ਦੇ ਨਾਲ-ਨਾਲ ਮਾਫ਼ੀ ਵੀ ਮੰਗੀ। ਬਬੀਤਾ ਫੋਗਾਟ ਨੂੰ ਲੈ ਕੇ ਸੰਨੀ ਦਿਓਲ ਵੱਲੋਂ ਕੀਤਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਵੀ ਹੋ ਰਿਹਾ ਹੈ। ਦਰਅਸਲ ਹਰਿਆਣਾ ਵਿਚ ਚੋਣਾਂ ਤੋਂ ਪਹਿਲਾ ਬਬੀਤਾ ਫੋਗਾਟ ਨੇ ਰੋਡ ਸ਼ੋਅ ਵੀ ਕੀਤਾ ਸੀ। ਜਿਸ ਵਿਚ ਐਕਟਰ ਤੋਂ ਸੰਸਦ ਬਣੇ ,ਸੰਨੀ ਦਿਓਲ ਨੇ ਵੀ ਸ਼ਾਮਲ ਹੋਣਾ ਸੀ ਪਰ ਉਹਨਾਂ ਦੇ ਵਾਹਨ ਵਿਚ ਕੋਈ ਖ਼ਰਾਬੀ ਦੇ ਕਾਰਨ ਉਹ ਰੋਡ ਸ਼ੋਅ ਵਿਚ ਪੁੱਜ ਨਹੀਂ ਸਕੇ। ਇਸ ਦੌਰਾਨ ਸੰਨੀ ਦਿਓਲ ਨੇ ਬਬੀਤਾ ਤੋਂ ਮਾਫ਼ੀ ਮੰਗੀ। ਉਹਨਾਂ ਨੇ ਲਿਖਿਆ ਕਿ ਭਾਜਪਾ ਉਮੀਦਵਾਰ ਦੇ ਰੋਡ ਸ਼ੋਅ ਵਿਚ ਨਹੀਂ ਪਹੁੰਚ ਸਕਿਆ ਇਸ ਲਈ ਮਾਫੀ ਮੰਗਦਾ ਹਾਂ ਪਰ ਮੇਰੇ ਵੱਲੋਂ ਮੇਰੀ ਭੈਣ ਨੂੰ ਬਹੁਤ-ਬਹੁਤ ਵਧਾਈ ਹੋਵੇ। ਸੰਨੀ ਦਿਓਲ ਦੇ ਇਸ ਟਵੀਟ ‘ਤੇ ਬਬੀਤਾ ਨੇ ਵੀ ਰਿਪਲਾਈ ਕੀਤਾ ਹੈ ਉਹਨਾਂ ਨੇ ਲਿਖਿਆ ਕਿ ਜ਼ਰੂਰੀ ਨਹੀਂ ਕਿ ਰਿਸ਼ਤੇ ਮਿਲਣ ਨਾਲ ਹੀ ਕਾਇਮ ਰਹਿੰਦੇ ਹਨ ਦਿਲਾਂ ਵਿਚ ਵੀ ਪਿਆਰ ਅਤੇ ਸਨਮਾਨ ਹੋਣਾ ਚਾਹੀਦਾ ਹੈ।

About Jatin Kamboj