Home » ENTERTAINMENT » Punjabi Movies » ‘ਸੰਨ ਆਫ ਮਨਜੀਤ ਸਿੰਘ’ ਦਾ ਟਰੇਲਰ ਰਿਲੀਜ਼
a1

‘ਸੰਨ ਆਫ ਮਨਜੀਤ ਸਿੰਘ’ ਦਾ ਟਰੇਲਰ ਰਿਲੀਜ਼

ਜਲੰਧਰ – 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਨਿਰਮਾਤਾ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਦਾ ਟਰੇਲਰ ਯੂਟਿਊਬ ‘ਤੇ ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਬੇਹੱਦ ਜ਼ਬਰਦਸਤ ਤੇ ਇਮੋਸ਼ਨਲ ਹੈ। ਟਰੇਲਰ ‘ਚ ਪਿਤਾ ਤੇ ਬੇਟੇ ਦਾ ਪਿਆਰ ਤੇ ਬਾਂਡਿੰਗ ਬੇਹੱਦ ਖੂਬਸੂਰਤ ਢੰਗ ਨਾਲ ਦਿਖਾਈ ਗਈ ਹੈ। ਟਰੇਲਰ ‘ਚ ਪਿਤਾ ਤੇ ਬੇਟੇ ਦੇ ਵੱਖ-ਵੱਖ ਸੁਪਨੇ ਦਿਖਾਏ ਗਏ ਹਨ, ਜਿਨ੍ਹਾਂ ਨੂੰ ਉਹ ਦੋਵੇਂ ਪੂਰਾ ਕਰਨਾ ਚਾਹੁੰਦੇ ਹਨ। ਪਿਤਾ ਦੀ ਭੂਮਿਕਾ ਨਿਭਾ ਰਹੇ ਗੁਰਪ੍ਰੀਤ ਘੁੱਗੀ ਆਪਣੇ ਬੇਟੇ ਨੂੰ ਇਨਵੈਸਟਮੈਂਟ ਬੈਂਕਰ ਬਣਾਉਣਾ ਚਾਹੁੰਦੇ ਹਨ ਪਰ ਬੇਟਾ ਧੋਨੀ-ਭੱਜੀ ਵਾਂਗ ਕ੍ਰਿਕਟਰ ਬਣਨ ਦਾ ਸੁਪਨਾ ਦੇਖਦਾ ਹੈ, ਜਿਸ ਕਰਕੇ ਉਹ ਪੜ੍ਹਾਈ ‘ਚ ਜ਼ੀਰੋ ਹੈ। ਦੂਜੇ ਪਾਸੇ ਪਿਤਾ ਦੀ ਆਰਥਿਕ ਹਾਲਤ ਵੀ ਕਮਜ਼ੋਰ ਦਿਖਾਈ ਗਈ ਹੈ। ਪਿਤਾ ਆਪਣੇ ਬੇਟੇ ਦੀ ਪੜ੍ਹਾਈ ਲਈ ਕਰਜ਼ਾ ਚੁੱਕ ਰਿਹਾ ਹੈ ਪਰ ਬੇਟਾ ਪੜ੍ਹਾਈ ‘ਚ ਸੀਰੀਅਸ ਹੀ ਨਹੀਂ ਹੈ। ਹੁਣ ਫਿਲਮ ‘ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਦੇ ਅੰਤ ‘ਚ ਇਕ ਪਿਤਾ ਦੇ ਸੁਪਨੇ ਪੂਰੇ ਹੁੰਦੇ ਹਨ ਜਾਂ ਬੇਟੇ ਦੀ ਚਾਹਤ।

About Jatin Kamboj