FEATURED NEWS News

ਸੰਸਦ ‘ਚ ਪਰਾਲੀ ‘ਤੇ ਅੰਗਰੇਜ਼ੀ ‘ਚ ਚਰਚਾ, ਸਮਝ ਨਾ ਆਉਣ ‘ਤੇ ਕਿਸਾਨ ਪਰੇਸ਼ਾਨ

ਨਵੀਂ ਦਿੱਲੀ : ਰਾਜ ਸਭਾ ਵਿਚ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਇਕ ਮੈਂਬਰ ਨੇ ਇਕ ਦਿਲਚਸਪ ਗੱਲ ਵੱਲ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਪ੍ਰਦੂਸ਼ਣ ਅਤੇ ਪਰਾਲੀ ਸਾੜੇ ਜਾਣ ਦੇ ਮੁੱਦੇ ਤੇ ਪਿਛਲੇ ਦਿਨਾਂ ਵਿਚ ਸੰਸਦ ਵਿਚ ਚਲ ਰਹੀ ਚਰਚਾ ਅੰਗਰੇਜ਼ੀ ਵਿਚ ਹੋ ਰਹੀ ਹੈ। ਇਸ ਨੂੰ ਸੁਣ ਕੇ ਦਿੱਲੀ ਦੇ ਆਸ-ਪਾਸ ਦੇ ਰਾਜਾਂ ਦੇ ਕਿਸਾਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਇਸ ਵਚ ਉਹਨਾਂ ਤੇ ਆਰੋਪ ਲਗਾਇਆ ਜਾ ਰਿਹਾ ਹੈ ਜਾਂ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ।ਸੰਸਦ ਦੇ ਉਚ ਸਦਨ ਰਾਜ ਸਭ ਵਿਚ ਪ੍ਰਸ਼ਨਕਾਲ ਦੌਰਾਨ ਭਾਜਪਾ ਦੇ ਮੈਂਬਰ ਲੈਫਟੀਨੈਂਟ ਜਨਰਲ ਡੀਪੀ ਵਤਸ ਨੇ ਜਦੋਂ ਪੂਰਕ ਪ੍ਰਸ਼ਨ ਪੁੱਛਦੇ ਸਮੇਂ ਇਹ ਗੱਲ ਕਹੀ ਤਾਂ ਸਦਨ ਵਿਚ ਬੈਠੇ ਮੈਂਬਰਾਂ ਦੇ ਚਿਹਰਿਆਂ ਤੇ ਮੁਸਕਾਨ ਆ ਗਈ। ਵਤਸ ਨੇ ਪੰਜਾਬ ਅਤੇ ਹਰਿਆਣਾ ਵਰਗੇ ਰਾਜਾਂ ਵਿਚ ਕਿਸਾਨਾਂ ਦੁਆਰਾ ਤੂੜੀ ਅਤੇ ਪਰਾਲੀ ਦੇ ਪ੍ਰਬੰਧ ਨਾਲ ਜੁੜੇ ਮੁੱਦਿਆਂ ’ਤੇ ਪੂਰਕ ਪ੍ਰਸ਼ਨ ਪੁਛਦੇ ਹੋਏ ਕਿਹਾ ਕਿ ਹਵਾ ਪ੍ਰਦੂਸ਼ਣ ਅਤੇ ਪੰਜਾਬ, ਹਰਿਆਣਾ ਆਦਿ ਰਾਜਾਂ ਵਿਚ ਤੂੜੀ ਸਾੜਨ ਦੇ ਵਿਸ਼ੇ ’ਤੇ ਸੰਸਦ ਵਿਚ ਪਿਛਲੇ ਦੋ ਦਿਨਾਂ ਤੋਂ ਚਰਚਾ ਹੋਈ ਹੈ।ਇਹ ਚਰਚਾ ਅੰਗਰੇਜ਼ੀ ਵਿਚ ਹੋਈ ਹੈ। ਇਸ ਲਈ ਇਹਨਾਂ ਰਾਜਾਂ ਦੇ ਹਿੰਦੀ ਅਤੇ ਪੰਜਾਬੀ ਭਾਸ਼ੀ ਕਿਸਾਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹਨਾਂ ’ਤੇ ਆਰੋਪ ਲਗਾਇਆ ਜਾ ਰਿਹਾ ਹੈ ਜਾਂ ਉਹਨਾਂ ਦੀ ਤਾਰੀਫ ਕੀਤੀ ਜਾ ਰਹੀ ਹੈ। ਸਦਨ ਵਿਚ ਪ੍ਰਸ਼ਨਕਾਲ ਦੌਰਾਨ ਸਮਾਜਵਾਦੀ ਪਾਰਟੀ ਦੇ ਰਵੀਪ੍ਰਕਾਸ਼ ਵਰਮਾ ਨੇ ਪੂਰਕ ਪ੍ਰਸ਼ਨ ਪੁੱਛਦੇ ਸਮੇਂ ਇਸ ਗੱਲ ਤੇ ਚਿੰਤਾ ਜਤਾਈ ਹੈ ਕਿ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਪਰਾਲੀ ਸਾੜਨ ਕਰ ਕੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।