Home » FEATURED NEWS » ਹਰਿਆਣਾ ਦੀ ਟਾਪਰ ਬੇਟੀ ਨਾਲ ਗੈਂਗਰੇਪ, FIR ਲਈ ਦਰ-ਦਰ ਭਟਕ ਰਿਹਾ ਪਰਿਵਾਰ
ta

ਹਰਿਆਣਾ ਦੀ ਟਾਪਰ ਬੇਟੀ ਨਾਲ ਗੈਂਗਰੇਪ, FIR ਲਈ ਦਰ-ਦਰ ਭਟਕ ਰਿਹਾ ਪਰਿਵਾਰ

ਨਵੀਂ ਦਿੱਲੀ – ਦੇਸ਼ ‘ਚ ਬੱਚੀਆਂ ਖਿਲਾਫ ਕੁਕਰਮ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਹਰਿਆਣਾ ਦੇ ਰੇਵਾੜੀ ‘ਚ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਵਿਦਿਆਰਥਣ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਜਦੋਂ ਕੋਚਿੰਗ ਤੋਂ ਪਰਤ ਰਹੀ ਸੀ ਉਸੇ ਸਮੇਂ ਉਸ ਨੂੰ ਅਗਵਾ ਕਰ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਲੜਕੀ ਰੇਲਵੇ ਪਰੀਖਿਆ ਦੀ ਤਿਆਰੀ ਕਰ ਰਹੀ ਸੀ। ਉਹ ਇਸ ਲਈ ਮਹੇਂਦਰਗੜ ਦੇ ਕਨੀਨਾ ਵਿਚ ਕੋਚਿੰਗ ਕਰ ਰਹੀ ਸੀ। ਕੋਚਿੰਗ ਤੋਂ ਵਾਪਸ ਆਉਂਦੇ ਸਮੇਂ ਤਿੰਨ ਨੌਜਵਾਨਾਂ ਨੇ ਉਸ ਨੂੰ ਅਗਵਾਹ ਕਰ ਲਿਆ ਅਤੇ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਕੁਕਰਮ ਕੀਤਾ। ਪੁਲਸ ਨੇ ਇਸ ਮਾਮਲੇ ‘ਚ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਹਰਿਆਣਾ ‘ਚ ਰੇਪ ਦੀਆਂ ਖਬਰਾਂ ਆਏ ਦਿਨ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। 13 ਸਤੰਬਰ ਨੂੰ ਹੀ ਗੁਰੂਗ੍ਰਾਮ ‘ਚ ਇਕ ਮਹਿਲਾ ਨਾਲ ਕਾਰ ‘ਚ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤਾ ਨੇ ਮਹਿਲਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਦੋ ਲੋਕਾਂ ਨੇ ਮਾਨੇਸਰ ਇਲਾਕੇ ਵਿਚ ਉਸ ਦੇ ਨਾਲ ਕਾਰ ‘ਚ ਰੇਪ ਕੀਤਾ।
ਮਹਿਲਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਤੁਰੰਤ ਉਸ ਦਾ ਮੈਡੀਕਲ ਕਰਾਇਆ। ਫਿਰ ਗੈਂਗਰੇਪ ਦੀ ਧਾਰਾ ‘ਚ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕਰ ਲਿਆ। ਮਹਿਲਾ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ। ਗੁਰੂਗ੍ਰਾਮ ਵਰਗੇ ਸ਼ਹਿਰ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ਮਹਿਲਾ ਸੁਰੱਖਿਆ ਨੂੰ ਲੈ ਕੇ ਰਾਜ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ।
ਐੱਫ.ਆਈ.ਆਰ ਲਈ ਦਰ-ਦਰ ਭਟਕਦਾ ਪਰਿਵਾਰ
ਦੋਸ਼ੀਆਂ ‘ਚੋਂ ਇਕ ਨੌਜਵਾਨਾ ਨੇ ਵਿਦਿਆਰਥਣ ਦੇ ਘਰ ‘ਤੇ ਫੋਨ ਕਰ ਇਹ ਜਾਣਕਾਰੀ ਵੀ ਦਿੱਤੀ ਸੀ ਕਿ ਉਨ੍ਹਾਂ ਦੀ ਲੜਕੀ ਇੱਥੇ ਬੇਸੁੱਧ ਪਈ ਹੋਈ ਹੈ, ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਉੱਥੇ ਪਹੁੰਚੇ। ਪੀੜਤਾ ਰੇਵਾੜੀ ਜ਼ਿਲੇ ਦੇ ਇਕ ਪਿੰਡ ਦੀ ਰਹਿਣ ਵਾਲੀ ਹੈ। ਇਸ ਲਈ ਪਰਿਵਾਰਕ ਮੈਂਬਰਾਂ ਨੇ ਰੇਵਾੜੀ ਪੁਲਸ ਨੂੰ ਸੂਚਿਤ ਕੀਤਾ। ਰੇਵਾੜੀ ਪੁਲਸ ਨੇ ਜੀਰੋ ਐੱਫ.ਆਰ.ਆਈ ਕਰ ਉਸ ਨੂੰ ਕਨੀਨਾ ਥਾਣੇ ਭੇਜ ਦਿੱਤਾ। ਕਨੀਨਾ ਥਾਣੇ ਤੋਂ ਵੀ ਪਰਿਵਾਰਿਕ ਮੈਂਬਰਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਮਾਮਲਾ ਉਨ੍ਹਾਂ ਦੀ ਸੀਮਾ ਖੇਤਰ ਤੋਂ ਬਾਹਰ ਹੋਇਆ ਹੈ।
ਰੇਵਾੜੀ ਗੈਂਗਰੇਪ ‘ਤੇ ਸੀ.ਐੱਮ. ਨੇ ਜਤਾਇਆ ਦੁੱਖ, ਦਿੱਤਾ 7 ਸਕਿੰਟਾਂ ਦਾ ਬਿਆਨ
ਹਰਿਆਣਾ ਦੀ ਟਾਪਰ ਬੇਟੀ ਨਾਲ ਹੋਈ ਇਸ ਘਟਨਾ ਨੂੰ ਸੀ.ਐੱਮ ਨੇ ਕਾਫੀ ਨਿੰਦਾਪੂਰਣ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਪੁਲਸ ਆਪਣਾ ਕੰਮ ਕਰ ਰਹੀ ਹੈ। ਜਾਂਚ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।

About Jatin Kamboj