ENTERTAINMENT FEATURED NEWS News Punjabi Movies

ਹਰੀ ਸਿੰਘ ਨਲੂਆ ‘ਤੇ ਫਿਲਮ ਬਣਾਉਣ ਜਾ ਰਹੇ ਹਨ ਅਜੈ ਦੇਵਗਨ

ਨਵੀਂ ਦਿੱਲੀ : ਬਾਲੀਵੁੱਡ ਸਟਾਰ ਅਜੈ ਦੇਵਗਨ ਦੀ ਫਿਲਮ ਤਾਨਾਜੀ-ਦ ਅਨਸੰਗ ਵਾਰੀਅਰ ਰੀਲੀਜ਼ ਹੋ ਚੁੱਕੀ ਹੈ। ਇਸ ਫਿਲਮ ਵਿਚ ਅਜੈ ਦੇਵਗਨ ਕਾਫੀ ਸਮੇਂ ਬਾਅਦ ਅਪਣੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਕਾਜੋਲ ਨਾਲ ਨਜ਼ਰ ਆਏ ਹਨ। ਰੀਲੀਜ਼ ਹੋਣ ਤੋਂ ਬਾਅਦ ਹੀ ਇਸ ਫਿਲਮ ਨੇ ਸਿਨੇਮਾ ਘਰਾਂ ਵਿਚ ਧਮਾਲ ਮਚਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਫਿਲਮ ਦੀ ਚੰਗੀ ਸਫਲਤਾ ਤੋਂ ਬਾਅਦ ਅਜੈ ਦੇਵਗਨ ਦੀ ਅਗਲੀ ਫਿਲਮ ਬਾਰੇ ਕਾਫੀ ਚਰਚਾ ਹੋ ਰਹੀ ਹੈ। ਇਕ ਕਰੀਬੀ ਸੂਤਰ ਤੋਂ ਪਤਾ ਚੱਲਿਆ ਹੈ ਕਿ ਅਜੈ ਦੇਵਗਨ ਅਪਣੀ ਅਗਲੀ ਫਿਲਮ ਸਿੱਖ ਖ਼ਾਲਸਾ ਫੌਜ ਦੇ ਮੁਖੀ ਹਰੀ ਸਿੰਘ ਨਲੂਆ ਦੇ ਜੀਵਨ ਨੂੰ ਲੈ ਕੇ ਬਣਾਉਣ ਵਾਲੇ ਹਨ। ਅਜੈ ਦੇਵਗਨ ਨੇ ਕਪਿਲ ਸ਼ਰਮਾ ਦੇ ਸ਼ੋਅ ਵਿਚ ਵੀ ਕਿਹਾ ਸੀ ਕਿ ਤਾਨਾਜੀ ਤੋਂ ਬਾਅਦ ਉਹ ਹਰੀ ਸਿੰਘ ਨਲੂਆ ‘ਤੇ ਬਾਇਓਪਿਕ ਕਰਨ ਜਾ ਰਹੇ ਹਨ।ਇਸ ਫਿਲਮ ਹਾਲੇ ਸ਼ੁਰੂਆਤੀ ਦੌਰ ਵਿਚ ਹੈ ਅਤੇ ਸੂਤਰਾਂ ਅਨੁਸਾਰ ਸਕ੍ਰਿਪਟ ‘ਤੇ ਕੰਮ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸਰਕਾਰ ਹਰੀ ਸਿੰਘ ਨਲੂਆ ਹਰੀਪੁਰ ਸ਼ਹਿਰ ਦੇ ਸੰਸਥਾਪਕ ਹਨ। ਇਹ ਸ਼ਹਿਰ ਹੁਣ ਪਾਕਿਸਤਾਨ ਵਿਚ ਹੈ। ਹਰੀ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਮੁਖੀ ਸਨ, ਜਿਨ੍ਹਾਂ ਨੇ ਪਠਾਨਾਂ ਵਿਰੁੱਧ ਕਈ ਜੰਗਾਂ ਦੀ ਅਗਵਾਈ ਕੀਤੀ ਸੀ। ਰਣਨੀਤੀ ਅਤੇ ਜੁਗਤੀ ਦੇ ਸੰਦਰਭ ਵਿਚ ਹਰੀ ਸਿੰਘ ਨਲਵਾ ਦੀ ਤੁਲਨਾ ਭਾਰਤ ਦੇ ਸਰਬੋਤਮ ਜਰਨੈਲਾਂ ਨਾਲ ਕੀਤੀ ਜਾਂਦੀ ਹੈ। ਉਸ ਨੇ ਕਸ਼ਮੀਰ ‘ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਪਣਾ ਲੋਹਾ ਮਨਵਾਇਆ ਸੀ। ਜ਼ਿਕਰਯੋਗ ਹੈ ਕਿ ਅਜੈ ਦੇਵਗਨ ਇਹਨੀਂ ਦਿਨੀਂ ਅਪਣੀ ਨਵੀਂ ਫਿਲਮ ਨੂੰ ਲੈ ਕੇ ਕਾਫੀ ਚਰਚਾ ਵਿਚ ਹਨ। ਉਹਨਾਂ ਦੀ ਫਿਲਮ ਤਾਨਾਜੀ 10 ਜਨਵਰੀ ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਸੀ। ਇਸੇ ਦਿਨ ਹੀ ਦੀਪਿਕਾ ਪਾਦੂਕੋਣ ਦੀ ਫਿਲਮ ਛਪਾਕ ਵੀ ਰੀਲੀਜ਼ ਹੋਈ ਸੀ।