Home » News » SPORTS NEWS » ਹਾਕੀ ਖਿਡਾਰਨ ਦਾ ਭਰਵਾਂ ਸਵਾਗਤ

ਹਾਕੀ ਖਿਡਾਰਨ ਦਾ ਭਰਵਾਂ ਸਵਾਗਤ

ਅਜਨਾਲਾ : ਏਸ਼ੀਅਨ ਖੇਡਾ ਦੌਰਾਨ ਮਹਿਲਾ ਹਾਕੀ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਹਾਕੀ ਖਿਡਾਰਨ ਗੁਰਜੀਤ ਕੌਰ ਅਜਾਨਾਲਾ ਪੁੱਜੀ। ਇਥੇ ਪ੍ਰਸ਼ਾਸਨ ਤੇ ਵੱਖ-ਵੱਖ ਕਮੇਟੀਆਂ, ਸੋਸਾਇਟੀਆਂ ਵਲੋਂ ਢੋਲ ਦੀ ਥਾਪ ਨਾਲ ਸੁਰਜੀਤ ਕੌਰ ਦਾ ਸਵਾਗਤ ਕੀਤਾ ਗਿਆ ਤੇ ਉਸ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਸੁਰਜੀਤ ਨੇ ਦੱਸਿਆ ਕਿ 20 ਸਾਲ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਫਾਈਨਲ ‘ਚ ਪੁੱਜੀ ਸੀ ਜੋ ਆਪਣੇ ਆਪ ‘ਚ ਇਕ ਮਾਨ ਵਾਲੀ ਗੱਲ ਹੈ ਤੇ ਸਾਰੀ ਟੀਮ ਵਲੋਂ ਕੀਤੀ ਗਈ ਮਿਹਨਤ ਸਦਕਾ ਅੱਜ ਉਨ੍ਹਾਂ ਨੇ ਸਿਲਵਰ ਤਗਮਾ ਜਿੱਤਿਆ ਹੈ। ਇਸ ਮੌਕੇ ਪੁੱਜੇ ਸਰਕਾਰ ਵਲੋਂ ਪੁੱਜੇ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਗੁਰਜੀਤ ਕੌਰ ਹੋਰਨਾਂ ਲੜਕਿਆਂ ਲਈ ਇਕ ਮਿਸਾਲ ਹੈ।

About Jatin Kamboj