SPORTS NEWS

ਹਾਰ ਦੇ ਬਾਵਜੂਦ ਵੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਬਣੀ ਚੈਂਪੀਅ

ਨਵੀਂ ਦਿੱਲੀ : ਭਾਰਤੀ ਜੂਨੀਅਰ ਹਾਕੀ ਟੀਮ ਨੇ ਐਤਵਾਰ ਨੂੰ ਕੈਨਬਰਾ ਵਿਚ ਆਸਟ੍ਰੇਲੀਆ ਖਿਲਾਫ਼ 1-2 ਨਾਲ ਟੂਰਨਾਮੈਂਟ ਦੀ ਪਹਿਲੀ ਹਾਰ ਦੇ ਬਾਵਜੂਦ ਵੀ ਅੰਕ ਸੂਚੀ ਵਿਚ ਟਾਪ ‘ਤੇ ਰਹਿੰਦੇ ਹੋਏ ਤਿੰਨ ਦੇਸ਼ਾਂ ਦਾ ਹਾਕੀ ਟੂਰਨਾਮੈਂਟ ਜਿੱਤ ਲਿਆ ਹੈ। ਭਾਰਤ ਨੇ ਚਾਰ ਮੈਚਾਂ ਵਿਚ ਸੱਤ ਅੰਕ ਹਾਸਲ ਕੀਤੇ। ਆਸਟ੍ਰੇਲੀਆ ਦੇ ਵੀ ਚਾਰੇ ਮੈਚਾਂ ਵਿਚ ਸੱਤ ਹੀ ਅੰਕ ਸੀ ਪਰ ਭਾਰਤੀ ਟੀਮ ਬੇਹਤਰ ਗੋਲ ਦੇ ਅੰਤਰ ਕਾਰਨ ਟਾਪ ‘ਤੇ ਰਹੀ।ਆਖਰੀ ਮੈਚ ਵਿਚ ਭਾਰਤ ਵੱਲੋਂ ਸਿਰਫ ਗਗਨਦੀਪ ਕੌਰ ਨੇ ਗੋਲ ਕੀਤਾ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਐਬੀਗੇਲ ਵਿਲਸਨ ਦੇ 15ਵੇਂ ਮਿੰਟ ਵਿਚ ਕੀਤੇ ਗੋਲ ਦੀ ਬਦੌਲਤ ਵਾਧਾ ਬਣਾਇਆ ਸੀ। ਐਬੀਗੇਲ ਨੇ ਇਸ ਤੋਂ ਬਾਅਦ 56ਵੇਂ ਮਿੰਟ ਵਿਚ ਇਕ ਹੋਰ ਗੋਲ ਕਰ ਕੇ ਆਸਟ੍ਰੇਲੀਆ ਨੂੰ 2-1 ਨਾਲ ਅੱਗੇ ਕੀਤਾ। ਭਾਰਤੀ ਟੀਮ ਨੂੰ ਸ਼ੁਰੂਆਤੀ 15 ਮਿੰਟ ਵਿਚ ਕੁੱਝ ਮੌਕੇ ਮਿਲੇ ਪਰ ਟੀਮ ਇਸ ਦਾ ਫਾਇਦਾ ਨਹੀਂ ਲੈ ਸਕੀ।ਆਸਟ੍ਰੇਲੀਆ ਨੂੰ 15ਵੇਂ ਮਿੰਟ ਵਿਚ ਮੈਚ ਦਾ ਪਹਿਲਾ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਐਬੀਗੇਲ ਨੇ ਗੋਲ ਵਿਚ ਬਦਲ ਕੇ ਮੇਜ਼ਬਾਨ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਭਾਰਤ ਨੇ ਦੂਜੇ ਕੁਆਟਰ ਵਿਚ ਬਰਾਬਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਆਸਟ੍ਰੇਲੀਆ ਦੇ ਡਿਫੇਂਸ ਨੇ ਇਕ ਕੋਸ਼ਿਸ਼ ਨਾਕਾਮ ਕਰ ਦਿੱਤੀ।