Home » FEATURED NEWS » ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਹੋ ਰਹੀ ਹੈ ਬਾਰਿਸ਼
hp

ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਹੋ ਰਹੀ ਹੈ ਬਾਰਿਸ਼

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਮਾਨਸੂਨ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਰਾਜਧਾਨੀ ਸ਼ਿਮਲਾ ‘ਚ ਸੋਮਵਾਰ ਦੀ ਅੱਧੀ ਰਾਤ ਤੋਂ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ। ਸਥਾਨਕ ਮੌਸਮ ਅਧਿਕਾਰੀ ਮਨਮੋਹਨ ਸਿੰਘ ਨੇ ਦੱਸਿਆ ਕਿ ਵਰਤਮਾਨ ਮਾਨਸੂਨ ਪੱਧਰ ਦੌਰਾਨ ਵਰਤਮਾਨ ਹਾਲਾਤ 14 ਜੁਲਾਈ ਤੱਕ ਜਾਰੀ ਰਹਿ ਸਕਦੇ ਹਨ।
ਮੌਸਮ ਵਿਭਾਗ ਅਨੁਸਾਰ ਸਵੇਰੇ ਸਾਢੇ ਅੱਠ ਵਜੇ ਬਾਰਿਸ਼ ਦੇ ਅੰਕੜੇ ਜਾਰੀ ਕੀਤੇ ਗਏ। ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਦੌਰਾਨ ਸ਼ਿਮਲਾ ‘ਚ 60.2 ਮਿਲੀਲੀਟਰ, ਪਾਉਂਟਾ ਸਾਹਿਬ ‘ਚ 50.6 ਮਿਲੀਲੀਟਰ, ਜੁਬਰਹੱਠੀ ‘ਚ 32.8, ਧਰਮਸ਼ਾਲਾ ‘ਚ 17.4, ਸੁੰਦਰਨਗਰ ‘ਚ 15.6 ਅਤੇ ਕਾਂਗੜਾ ‘ਚ 9.6 ਮਿਲੀਲੀਟਰ ਬਾਰਿਸ਼ ਦਰਜ ਕੀਤੀ ਗਈ।
ਰਾਜ ‘ਚ ਸਭ ਤੋਂ ਵਧ ਤਾਪਮਾਨ ਊਨਾ ‘ਚ 36.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂਕਿ ਕੇਲਾਂਗ ‘ਚ ਸਭ ਤੋਂ ਘੱਟ 13.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ ਹਿਮਾਚਲ ‘ਚ ਕੇਲਾਂਗ ਸਭ ਤੋਂ ਠੰਡਾ ਸਥਾਨ ਰਿਹਾ ਹੈ।

About Jatin Kamboj