Home » FEATURED NEWS » ਹੁਣ ਆ ਗਿਆ ਹੈ ਦੇਸੀ ਫਰਿੱਜ
ff

ਹੁਣ ਆ ਗਿਆ ਹੈ ਦੇਸੀ ਫਰਿੱਜ

ਨਵੀਂ ਦਿੱਲੀ : ਸ਼ਹਿਰਾਂ ਦੀ ਤਰਜ਼ ‘ਤੇ ਪਿੰਡ ਵਿਚ ਰਹਿ ਰਹੇ ਕਿਸਾਨ ਵੀ ਹਰੀਆਂ ਸਬਜ਼ੀਆਂ, ਫਲ਼, ਫੁੱਲ ਨੂੰ ਲੰਬੇ ਸਮੇਂ ਤੱਕ ਦੇਸੀ ਫਰਿੱਜ ਵਿਚ ਸੁਰੱਖਿਅਤ ਰੱਖ ਸਕਣਗੇ। ਉਹ ਵੀ ਕਿਸੇ ਇਲੈਕਟ੍ਰਾਨਿਕ ਤਕਨੀਕ ਨੂੰ ਅਪਣਾਏ ਬਿਨਾਂ ਕਿਉਂਕਿ ਜੰਗਲਾਤ ਵਿਭਾਗ ਨੇ ਪਹਿਲੀ ਵਾਰ ਕਿਸਾਨਾਂ ਲਈ ਦੇਸੀ ਕੋਲਡ ਸਟੋਰ ਦੀ ਤਕਨੀਕ ਤਿਆਰ ਕੀਤੀ ਹੈ। ਇਸ ਤਕਨੀਕ ਨੂੰ ਜ਼ੀਰੋ ਐਨਰਜੀ ਕੂਲ ਚੈਂਬਰ ਵੀ ਕਿਹਾ ਜਾਂਦਾ ਹੈ, ਜਿਸ ਵਿਚ ਆਮ ਤੌਰ ‘ਤੇ ਖੇਤ ਵਿਚੋਂ ਤੋੜ੍ਹਨ ਤੋਂ ਬਾਅਦ ਹਰੀਆਂ ਸਬਜ਼ੀਆਂ ਦੇ ਨਾਲ-ਨਾਲ ਫਲ ਅਤੇ ਫੁੱਲਾਂ ਨੂੰ 14 ਦਿਨ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਤਕਨੀਕ ਨੂੰ ਛੱਤੀਸਗੜ੍ਹ ਦੇ ਰਾਏਪੁਰ ਵਿਚ ਰਹਿਣ ਵਾਲੇ ਸਰਕਾਰੀ ਬਾਗਬਾਨੀ ਇੰਚਾਰਜ ਡਾਕਟਰ ਮਨੋਜ ਨੇ ਵਿਕਸਿਤ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਪਿੰਡ ਦੇ ਕਿਸਾਨਾਂ ਲਈ ਇਹ ਤਕਨੀਕ ਬਹੁਤ ਹੀ ਮਦਦਗਾਰ ਸਾਬਿਤ ਹੋਵੇਗੀ। ਆਮਤੌਰ ‘ਤੇ ਟਮਾਟਰ ਦੀ ਜੀਵਨ ਮਿਆਦ ਸੱਤ ਦਿਨ ਹੁੰਦੀ ਹੈ, ਇਸ ਤਕਨੀਕ ਨਾਲ ਟਮਾਟਰ ਨੂੰ 14 ਦਿਨ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਦੌਰਾਨ ਟਮਾਟਰ ਦਾ ਵਜ਼ਨ 4.4 ਫੀਸਦੀ ਹੀ ਘੱਟ ਹੋਵੇਗਾ। ਬਾਕੀ ਫਰਿੱਜਾਂ ਵਿਚ ਟਮਾਟਰ ਦਾ ਵਜ਼ਨ 18.6 ਫੀਸਦੀ ਘਟ ਜਾਂਦਾ ਹੈ। ਉੱਥੇ ਹੀ ਕਿਸਾਨਾਂ ਨੂੰ ਇਸ ਨੂੰ ਤਿਆਰ ਕਰਨ ਲਈ ਜ਼ਿਆਦਾ ਰੁਪਏ ਵੀ ਖਰਚ ਨਹੀਂ ਕਰਨੇ ਪੈਣਗੇ। ਸਿਰਫ 500 ਰੁਪਏ ਖਰਚ ਕਰ ਕੇ ਕੋਈ ਵੀ ਕਿਸਾਨ ਇਸ ਕੂਲ ਚੈਂਬਰ ਨੂੰ ਤਿਆਰ ਕਰ ਸਕਦਾ ਹੈ। ਇਸ ਫਰਿੱਜ ਵਿਚ ਇਕ ਸਮੇਂ ਪੰਜ ਤਰ੍ਹਾਂ ਦੀਆਂ ਫਸਲਾਂ ਨੂੰ ਰੱਖਿਆ ਜਾ ਸਕਦਾ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਬਿਜਲੀ ਦਾ ਖਰਚਾ ਨਹੀਂ ਕਰਨਾ ਹੋਵੇਗਾ।

About Jatin Kamboj