Home » FEATURED NEWS » ਹੁਣ ਗੋਰਿਆਂ ਨੇ ਬਣਾਈ ਸਿੱਖ ‘ਤੇ ਫਿਲਮ
article23126

ਹੁਣ ਗੋਰਿਆਂ ਨੇ ਬਣਾਈ ਸਿੱਖ ‘ਤੇ ਫਿਲਮ

ਮੈਨਹਟਨ, 18 ਅਪ੍ਰੈਲ : ਸਿੱਖਾਂ ਨੇ ਵਿਦੇਸ਼ਾਂ ਵਿਚ ਅਜਿਹੀ ਛਾਪ ਛੱਡੀ ਹੈ ਕਿ ਹੁਣ ਗੋਰੇ ਵੀ ਉਨਾਂ ਦੇ ਕਿਰਦਾਰ ਨੂੰ ਲੈ ਕੇ ਫਿਲਮਾਂ ਬਣਾਉਣ ਲੱਗੇ ਪਏ ਹਨ। ਹਾਲੀਵੁੱਡ ਵਿਚ ਇਸ ਤਰ•ਾਂ ਦੀ ਇਕ ਫਿਲਮ ‘ਲਰਨਿੰਗ ਟੂ ਡਰਾਈਵ’ ਬਣਾਈ ਹੈ, ਜਿਸ ਵਿਚ ਮੁੱਖ ਭੂਮਿਕਾ ਵਿਚ ਇਕ ਸਿੱਖ ਦਿਖਾਈ ਦੇਵੇਗਾ। ਸਿੱਖ ਦਾ ਕਿਰਦਾਰ ਸਰ ਬੇਨ ਕਿੰਗਸਲੇ ਨੇ ਨਿਭਾਇਆ ਹੈ। ਇਹ ਫਿਲਮ ਮੁਸ਼ਕਿਲਾਂ ਦੇ ਦੌਰ ਵਿਚ ਬਣੇ ਰਿਸ਼ਤਿਆਂ ਉੱਤੇ ਆਧਾਰਿਤ ਹੈ। ਫਿਲਮ ਵਿਚ ਸਿੱਖ ਡਰਾਈਵਿੰਗ ਟੀਚਰ ਹੈ ਜੋ ਕਿ ਇਕ ਔਰਤ ਨੂੰ ਡਰਾਈਵਿੰਗ ਸਿਖਾਉਂਦਾ ਹੋਇਆ ਉਸ ਨੂੰ ਸਿੱਧੇ ਰਾਹ ਉੱਤੇ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਫਿਲਮ ਵਿਚ ਸਿੱਖਾਂ ਅਤੇ ਵਿਦੇਸ਼ੀਆਂ ਵਿਚ ਰਹਿੰਦੇ ਹੋਏ ਲੋਕਾਂ ਨੂੰ ਮੁਸ਼ਕਿਲ ਸਮੇਂ ਵਿਚ ਨਜ਼ਦੀਕ ਆਉਂਦੇ ਹੋਏ ਦਿਖਾਇਆ ਗਿਆ ਹੈ ਜੋ ਸੱਚਾਈ ਦੇ ਕਾਫੀ ਨੇੜੇ ਪ੍ਰਤੀਤ ਹੁੰਦਾ ਹੈ।

About Jatin Kamboj