Home » ARTICLES » ਹੁਣ ਮਿੰਟਾਂ ‘ਚ ਮਿਲ ਜਾਵੇਗਾ ਚੋਰੀ ਹੋਇਆ ਮੋਬਾਇਲ, ਇਸ ਹੈਲਪਲਾਈਨ ‘ਤੇ ਕਰੋ ਕਾਲ
mb

ਹੁਣ ਮਿੰਟਾਂ ‘ਚ ਮਿਲ ਜਾਵੇਗਾ ਚੋਰੀ ਹੋਇਆ ਮੋਬਾਇਲ, ਇਸ ਹੈਲਪਲਾਈਨ ‘ਤੇ ਕਰੋ ਕਾਲ

ਨਵੀਂ ਦਿੱਲੀ : ਮੋਬਾਇਲ ਫੋਨ ਦੀ ਚੋਰੀ ਦੀਆਂ ਵੱਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਪੁਖਤਾ ਕਦਮ ਚੁੱਕੇ ਹਨ। ਅਜਿਹੀ ਵਿਵਸਥਾ ਕਰ ਦਿੱਤੀ ਗਈ ਹੈ ਕਿ ਦੇਸ਼ ਦੇ ਚਾਹੇ ਕਿਸੇ ਵੀ ਹਿੱਸੇ ਤੋਂ ਮੋਬਾਇਲ ਫੋਨ ਚੋਰੀ ਹੋ ਜਾਵੇ, ਉਸ ਨੂੰ ਪੂਰੇ ਦੇਸ਼ ਵਿਚ ਫੜਿਆ ਜਾ ਸਕਦਾ ਹੈ। ਸਰਕਾਰ ਕਾਫ਼ੀ ਦਿਨਾਂ ਤੋਂ ਇਸ ਕੰਮ ਵਿਚ ਲੱਗੀ ਸੀ ਅਤੇ ਹੁਣ ਇਹ ਸਿਸਟਮ ਕੰਮ ਕਰਨ ਲੱਗਿਆ ਹੈ। ਲੋਕ ਆਪਣਾ ਮੋਬਾਇਲ ਫੋਨ ਚੋਰੀ ਹੁੰਦੇ ਹੀ ਸਰਕਾਰ ਵੱਲੋਂ ਦੱਸੇ ਹੈਲਪਲਾਇਨ ਨੰਬਰ ‘ਤੇ ਫੋਨ ਕਰ ਕੇ ਆਪਣਾ ਵੇਰਵਾ ਦਰਜ ਕਰਾ ਸਕਦੇ ਹਨ। ਜਿਵੇਂ ਹੀ ਇਹ ਵੇਰਵਾ ਸਿਸਟਮ ਵਿਚ ਪਾਇਆ ਜਾਵੇਗਾ ਪੂਰੇ ਦੇਸ਼ ਵਿਚ ਇਹ ਫ਼ੈਲ ਜਾਵੇਗਾ। ਇਸ ਤੋਂ ਬਾਅਦ ਜਿਵੇਂ ਹੀ ਚੋਰ ਇਸ ਫ਼ੋਨ ਦਾ ਇਸਤੇਮਾਲ ਕਰੇਗਾ, ਉਸਨੂੰ ਫੜ ਲਿਆ ਜਾਵੇਗਾ।
ਮਹਾਂਰਾਸ਼ਟਰ ਵਿਚ ਸਫ਼ਲ ਟਰਾਇਲ : ਮਹਾਂਰਾਸ਼ਟਰ ਵਿਚ ਇਸ ਸਿਸਟਮ ਦੀ ਪ੍ਰਾਯੋਗਿਕ ਸ਼ੁਰੂਆਤ ਕੀਤੀ ਗਈ ਸੀ। ਉੱਥੇ ਇਹ ਸਿਸਟਮ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ। ਹੁਣ ਇਹ ਸਾਫਟਵੇਅਰ ਦੇਸ਼ ਦੇ ਹਰ ਰਾਜ ਦੀ ਪੁਲਿਸ ਨੂੰ ਸੌਪਿਆਂ ਜਾ ਚੁੱਕਿਆ ਹੈ। ਕੁਝ ਹੀ ਦਿਨਾਂ ਵਿਚ ਇਹ ਚਾਲੂ ਕਰ ਦਿੱਤਾ ਜਾਵੇਗਾ। ਉਮੀਦ ਹੈ ਕਿ ਦੂਰਸੰਚਾਰ ਵਿਭਾਗ 1- 2 ਹਫ਼ਤੇ ਵਿਚ ਇਸਦੀ ਅਧਿਕਾਰਿਕ ਸ਼ੁਰੂਆਤ ਕਰੇਗਾ ਅਤੇ ਟੈਲੀਕਾਮ ਮੰਤਰੀ ਰਵੀਸ਼ੰਕਰ ਪ੍ਰਸਾਦ ਇਸਦੀ ਘੋਸ਼ਣਾ ਕਰਨਗੇ।
ਜਾਣੋ ਹੈਲਪਲਾਇਨ ਨੰਬਰ
ਮੋਬਾਇਲ ਚੋਰੀ ਹੋਣ ‘ਤੇ ਮਦਦ ਲਈ ਸਰਕਾਰ ਨੇ ਇਕ ਹੈਲਪਲਾਇਨ ਨੰਬਰ ਜਾਰੀ ਕਰ ਦਿੱਤਾ ਹੈ। ਹੁਣ ਪੂਰੇ ਦੇਸ਼ ਵਿਚ ਕੋਈ ਵੀ ਹੈਲਪਲਾਈਨ ਨੰਬਰ 14422 ‘ਤੇ ਸ਼ਿਕਾਇਤ ਦਰਜ ਕਰਾ ਸਕਦਾ ਹੈ। ਜਿਵੇਂ ਹੀ ਇਸ ਹੈਲਪਲਾਇਨ ਨੰਬਰ ‘ਤੇ ਸ਼ਿਕਾਇਤ ਆਵੇਗੀ, ਇਸ ਨੂੰ ਮੋਬਾਇਲ ਕੰਪਨੀਆਂ ਨੂੰ ਭੇਜ ਦਿੱਤਾ ਜਾਵੇਗਾ ਅਤੇ ਤੁਰੰਤ ਹੀ ਮੋਬਾਇਲ ਕੰਪਨੀਆਂ ਇਸ ਮੋਬਾਇਲ ਫ਼ੋਨ ਨੂੰ ਬਲਾਕ ਕਰ ਦੇਣਗੀਆਂ। ਇਸ ਤੋਂ ਬਾਅਦ ਇਸਦਾ ਇਸਤੇਮਾਲ ਪੂਰੇ ਦੇਸ਼ ਵਿਚ ਕਿਤੇ ਵੀ ਨਹੀਂ ਹੋਵੇਗਾ।
ਕਿਵੇਂ ਕੰਮ ਕਰੇਗਾ ਇਹ ਸਿਸਟਮ
ਹਰ ਮੋਬਾਇਲ ਫੋਨ ਦਾ ਖ਼ਾਸ ਨੰਬਰ ਹੁੰਦਾ ਹੈ, ਜਿਸ ਨੂੰ ਈਐਮਈਆਈ ਨੰਬਰ ਕਿਹਾ ਜਾਂਦਾ ਹੈ। ਇਹ ਹਰ ਮੋਬਾਇਲ ਫ਼ੋਨ ਦਾ ਇਕ ਖਾਸ ਨੰਬਰ ਹੁੰਦਾ ਹੈ, ਅਤੇ ਇਹ ਮੋਬਾਇਲ ਫ਼ੋਨ ਬਨਣ ਦੇ ਦੌਰਾਨ ਹੀ ਕੰਪਨੀਆਂ ਇਸ ਵਿਚ ਇੰਸਟਾਲ ਕਰਦੀਆਂ ਹਨ। ਕੁਝ ਲੋਕ ਇਸ ਈਐਮਈਆਈ ਨਾਲ ਛੇੜਛਾੜ ਕਰਦੇ ਹਨ ਪਰ ਅਜਿਹੇ ਲੋਕਾਂ ਲਈ ਹੁਣ ਸਰਕਾਰ ਨੇ 3 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਹੈ।
ਸਰਕਾਰ ਨੇ Central Equipment Identity Register ਯਾਨੀ ਸੀਈਆਈਆਰ ਨੂੰ ਤਿਆਰ ਕੀਤਾ ਹੈ। ਇਹ ਸਾਫ਼ਟਵੇਅਰ ਸੀ – ਡਾਟ ਨੇ ਆਪਣੇ ਆਪ ਤਿਆਰ ਕੀਤਾ ਹੈ।
ਹੁਣ ਤੱਕ ਕੀ ਸੀ ਵਿਵਸਥਾ
ਹੁਣ ਤੱਕ ਮੋਬਾਇਲ ਫ਼ੋਨ ਚੋਰੀ ਹੋਣ ‘ਤੇ ਸਬੰਧਤ ਰਾਜ ਤੱਕ ਉਸਦੀ ਖੋਜ ਹੋ ਪਾਉਂਦੀ ਸੀ। ਅਕਸਰ ਮੋਬਾਇਲ ਚੋਰੀ ਕਰਨ ਵਾਲੇ ਇਸ ਦੀ ਚੋਰੀ ਤੋਂ ਬਾਅਦ ਦੂਜੇ ਰਾਜ ਵਿਚ ਵੇਚ ਦਿੰਦੇ ਸਨ। ਅਜਿਹੇ ਵਿਚ ਪੁਲਿਸ ਲਈ ਚੋਰੀ ਹੋਏ ਮੋਬਾਇਲ ਫ਼ੋਨ ਦਾ ਲੱਭਣਾ ਔਖਾ ਹੋ ਜਾਂਦਾ ਸੀ ਪਰ ਹੁਣ ਜਿਵੇਂ ਹੀ ਮੋਬਾਇਲ ਫ਼ੋਨ ਚੋਰੀ ਦੀ ਸੂਚਨਾ ਮਿਲੇਗੀ, ਇਸ ਨੂੰ ਪੂਰੇ ਦੇਸ਼ ਵਿਚ ਇਕੱਠੇ ਭੇਜਿਆ ਜਾ ਸਕੇਗਾ। ਅਜਿਹਾ ਹੁੰਦੇ ਹੀ ਹੁਣ ਚੋਰੀ ਦਾ ਮੋਬਾਇਲ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਕੰਮ ਨਹੀਂ ਕਰ ਸਕੇਗਾ ਅਤੇ ਜਿਵੇਂ ਹੀ ਇਸਨੂੰ ਚਲਾਉਣ ਦੀ ਕੋਸ਼ਿਸ਼ ਹੋਵੇਗੀ ਚੋਰ ਨੂੰ ਫੜਿਆ ਲਿਆ ਜਾਵੇਗਾ। ਕੇਂਦਰੀ ਦੂਰਸੰਚਾਰ ਮੰਤਰਾਲੇ ਨੇ ਇਸ ਨੂੰ ਮਈ ਵਿਚ ਮਹਾਂਰਾਸ਼ਟਰ ਸਰਕਿਲ ਵਲੋਂ ਇਸ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਦੇਸ਼ ਦੇ ਬਚੇ 21 ਦੂਰਸੰਚਾਰ ਸਰਕਿਲਾਂ ਵਿਚ ਇਸਨੂੰ ਦਸੰਬਰ ਤੱਕ ਲਾਗੂ ਕਰ ਦਿੱਤਾ ਜਾਵੇਗਾ।

About Jatin Kamboj