FEATURED NEWS News PUNJAB NEWS

ਹੁਸ਼ਿਆਰਪੁਰ ਦੀ ਤਾਨੀਆ ਗਿੱਲ ਨੇ ਵਧਾਇਆ ਪੰਜਾਬੀਆਂ ਦਾ ਮਾਣ

ਦਿੱਲੀ- ਇਸ ਵਾਰ 72ਵੀਂ ਫ਼ੌਜ ਦਿਵਸ ਪਰੇਡ ਕੁੱਝ ਖ਼ਾਸ ਰਹੀ। ਫ਼ੌਜ ਦਿਵਸ ‘ਤੇ ਪਹਿਲੀ ਵਾਰ ਇਕ ਮਹਿਲਾ ਅਧਿਕਾਰੀ ਕੈਪਟਨ ਤਾਨੀਆ ਸ਼ੇਰਗਿੱਲ ਨੇ ਸਾਰੀ ਮਰਦ ਫ਼ੌਜ ਟੁਕੜੀਆਂ ਦੀ ਅਗਵਾਈ ਕੀਤੀ। ਤਾਨੀਆ ਸ਼ੇਰਗਿੱਲ ਆਰਮੀ ਦੇ ਸਿਗਨਲ ਕੋਰ ‘ਚ ਕੈਪਟਨ ਹਨ। ਤਾਨੀਆ ਚੌਥੀ ਪੀੜ੍ਹੀ ਦੀ ਪਹਿਲੀ ਮਹਿਲਾ ਅਧਿਕਾਰੀ ਹੈ ਜਿਸ ਨੂੰ ਮਰਦ ਪਰੇਡ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ। ਪਿਛਲੇ ਸਾਲ ਦੀ ਸ਼ੁਰੂਆਤ ‘ਚ ਕੈਪਟਨ ਭਾਵਨਾ ਕਸਤੂਰੀ ਗਣਤੰਤਰ ਦਿਵਸ ‘ਤੇ ਸਾਰੇ ਮਰਦਾਂ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ ਸੀ। ਤਾਨੀਆ ਦਾ ਪਰਵਾਰ ਪੰਜਾਬ ਦੇ ਹੁਸ਼ਿਆਰਪੁਰ ਨਾਲ ਸਬੰਧਤ ਹੈ। ਤਾਨੀਆ ਦੇ ਪਿਤਾ, ਦਾਦਾ ਅਤੇ ਪੜਦਾਦਾ ਫ਼ੌਜ ‘ਚ ਸਨ। ਤਾਨੀਆ ਨੇ ਇਲੈਕਟ੍ਰਾਨਿਕਸ ‘ਚ ਬੀਟੈਕ ਕੀਤੀ ਹੈ ਅਤੇ ਉਸ ਨੇ 2017 ਵਿਚ ਚੇਨਈ ਤੋਂ ਅਫ਼ਸਰ ਟ੍ਰੇਨਿੰਗ ਅਕੈਡਮੀ ਤੋਂ ਫੌਜ ‘ਚ ਭਰਤੀ ਹੋਈ ਸੀ। ਤਾਨੀਆ ਇਸ ਸਾਲ ਗਣਤੰਤਰ ਦਿਵਸ ਪਰੇਡ ‘ਚ ਪਹਿਲੀ ਮਹਿਲਾ ਪਰੇਡ ਸਹਾਇਕ ਵੀ ਹੋਵੇਗੀ। ਦੱਸ ਦਈਏ ਕਿ ਇਸ ਵਾਰ ਦੇ ਗਣਤੰਤਰ ਦਿਵਸ ‘ਤੇ ਮੁੱਖ ਮਹਿਮਾਨ ਬ੍ਰਾਜ਼ੀਲ ਦੇ ਰਾਸਟ੍ਰੇਟਿਟੀ ਹਾਇਰ ਬੋਲਡਸੋਨੂਰ ਹਨ।