Home » FEATURED NEWS » ਹੜ੍ਹ ਕਾਰਨ ਹੋਰ 67 ਪਿੰਡ ਛੇਤੀ ਖਾਲੀ ਕਰਨ ਦੇ ਹੁਕਮ ਜਾਰੀ
ssss

ਹੜ੍ਹ ਕਾਰਨ ਹੋਰ 67 ਪਿੰਡ ਛੇਤੀ ਖਾਲੀ ਕਰਨ ਦੇ ਹੁਕਮ ਜਾਰੀ

ਨਵਾਂਸ਼ਹਿਰ : ਪੰਜਾਬ ਸਮੇਤ ਪੂਰੇ ਉੱਤਰ ਭਾਰਤ ਚ ਭਾਰੀ ਮੀਂਹ ਪੈ ਰਿਹਾ ਹੈ। ਦੋ ਦਿਨ ਪਹਿਲਾਂ ਮੌਸਮ ਵਿਭਾਗ ਵਲੋਂ ਇਸ ਸਬੰਧੀ ਚਿਤਾਵਨੀ ਦਿੱਤੀ ਸੀ ਕਿ ਆਉਣ ਵਾਲੇ 72 ਘੰਟਿਆਂ ‘ਚ ਤੇਜ਼ ਮੀਂਹ ਪੈ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਚੌਕਸ ਰਹਿਣ ਵੀ ਕਿਹਾ ਸੀ। ਉਧਰ ਹਿਮਾਚਲ ਤੇ ਪੰਜਾਬ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵਧਣ ਕਾਰਨ ਰੋਪੜ ਹੈੱਡ ਵਰਕਸ ਤੋਂ 2,40,000 ਕਿਊਸਿਕ ਪਾਣੀ ਛੱਡਣ ਨਾਲ ਦਰਿਆ ਦੀ ਮਾਰ ਹੇਠ ਆਉਂਦੇ ਪਿੰਡਾਂ ‘ਚ ਹੜ੍ਹ ਦਾ ਖ਼ਤਰਾ ਵਧ ਗਿਆ ਹੈ।
ਪਹਿਲਾਂ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਤੁਲਜ ਦਰਿਆ ਦੇ ਨਾਲ ਲਗਦੇ 81 ਪਿੰਡ ਖ਼ਾਲੀ ਕਰਵਾਉਣ ਦੇ ਹੁਕਮ ਦਿੱਤੇ ਹਨ। ਹੁਣ ਸਤਲੁਜ ਦਰਿਆ ‘ਚ ਪਾਣੀ ਦੇ ਲਗਾਤਾਰ ਵੱਧ ਰਹੇ ਪੱਧਰ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਦਰਿਆ ਦੀ ਮਾਰ ਹੇਠ 67 ਪਿੰਡ ਖਾਲੀ ਕਰਾਉਣ ਦੇ ਹੁਕਮ ਦਿੱਤੇ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਐਸਡੀਐਮ ਨਵਾਂ ਸ਼ਹਿਰ ਤੇ ਐਸਡੀਐਮ ਬਲਾਚੌਰ ਨੂੰ ਦਰਿਆ ਨੇੜਲੇ 67 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਣ ਦੇ ਆਦੇਸ਼ ਦਿੱਤੇ ਗਏ ਹਨ। ਹਾਲਾਤ ਦੀ ਗੰਭੀਰ ਸਥਿਤੀ ਨੂੰ ਵੇਖਦਿਆਂ ਫ਼ੌਜ ਨੂੰ ਵੀ ਸੱਦਿਆ ਗਿਆ ਹੈ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐਸਐਸਪੀ ਅਲਕਾ ਮੀਨਾ ਨਾਲ ਸਲਤੁਜ ਦੇ ਧੁੱਸੀ ਬੰਨ੍ਹ ਦਾ ਜਾਇਜ਼ਾ ਲੈਣ ਨਵਾਂਸ਼ਹਿਰ ਦੇ ਪਿੰਡ ਤਾਜੋਵਾਲ-ਮੰਢਾਲਾ ਅਤੇ ਬਲਾਚੌਰ ਦੇ ਪਿੰਡ ਬੇਲਾ-ਤਾਜੋਵਾਲ ਪੁੱਜੇ ਸਨ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲਈ ਲੋਕਾਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ। ਇਸੇ ਲਈ ਪਾਣੀ ਦੇ ਵੱਧ ਰਹੇ ਪੱਧਰ ਨੂੰ ਦੇਖਦਿਆਂ ਜਿਥੇ ਜਲੰਧਰ ਤੋਂ ਫ਼ੌਜ ਨੂੰ ਸੱਦ ਲਿਆ ਗਿਆ ਹੈ। ਉੱਥੇ ਜ਼ਿਲ੍ਹੇ ਦੇ ਸਿਵਲ, ਪੁਲਿਸ, ਮਾਲ, ਪੰਚਾਇਤ, ਡਰੇਨੇਜ਼, ਖੁਰਾਕ ਤੇ ਸਪਲਾਈ, ਪਸ਼ੂ ਪਾਲਣ, ਸਿਹਤ ਵਿਭਾਗ ਤੇ ਹੋਰਨਾਂ ਮਹਿਕਮਿਆਂ ਨੂੰ ਖਬਰਦਾਰ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣ ਲਈ ਆਖ ਦਿੱਤਾ ਗਿਆ ਹੈ।

About Jatin Kamboj