Home » FEATURED NEWS » ਫ਼ਰੀਦਕੋਟ ‘ਚ ਅਕਾਲੀ ਦਲ ਦੀ 16 ਸਤੰਬਰ ਨੂੰ ਹੋਣ ਵਾਲੀ ਰੈਲੀ ‘ਤੇ ਪ੍ਰਸ਼ਾਸਨ ਨੇ ਲਗਾਈ ਰੋਕ
2353033__uu

ਫ਼ਰੀਦਕੋਟ ‘ਚ ਅਕਾਲੀ ਦਲ ਦੀ 16 ਸਤੰਬਰ ਨੂੰ ਹੋਣ ਵਾਲੀ ਰੈਲੀ ‘ਤੇ ਪ੍ਰਸ਼ਾਸਨ ਨੇ ਲਗਾਈ ਰੋਕ

ਫ਼ਰੀਦਕੋਟ- ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਫ਼ਰੀਦਕੋਟ ਦੀ ਨਵੀਂ ਅਨਾਜ ਮੰਡੀ ਵਿਖੇ 16 ਸਤੰਬਰ 2018 ਦਿਨ ਐਤਵਾਰ ਨੂੰ ਪੰਜਾਬ ਸਰਕਾਰ ਵਿਰੁੱਧ ਕੀਤੀ ਜਾ ਰਹੀ ਪੋਲ ਖੋਲ੍ਹ ਰੈਲੀ ਕਰਨ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਰੋਕ ਲਗਾ ਦਿੱਤੀ ਹੈ। ਉਪ ਮੰਡਲ ਮੈਜਿਸਟ੍ਰੇਟ ਫ਼ਰੀਦਕੋਟ ਵੱਲੋਂ ਲਿਖਤੀ ਤੌਰ ‘ਤੇ ਪਾਰਟੀ ਦੇ ਮੁੱਖ ਬੁਲਾਰੇ ਪਰਮ ਬੰਸ ਸਿੰਘ ਬੰਟੀ ਰੋਮਾਣਾ ਨੂੰ ਸੂਚਿਤ ਕਰਦਿਆਂ ਦੱਸਿਆ ਗਿਆ ਹੈ ਕਿ ਖ਼ੁਫ਼ੀਆ ਰਿਪੋਰਟਾਂ ਮੁਤਾਬਿਕ ਅਕਾਲੀ ਦੇ ਵਰਕਰਾਂ ਅਤੇ ਗਰਮ ਖ਼ਿਆਲੀ ਸਿੱਖਾਂ ਦਰਮਿਆਨ ਰੈਲੀ ਦੌਰਾਨ ਤਣਾਅ ਅਤੇ ਝਗੜਾ ਹੋ ਸਕਦਾ ਹੈ। ਇਸ ਕਰਕੇ ਅਕਾਲੀ ਦਲ ਨੂੰ ਇੱਥੇ ਇਹ ਰੈਲੀ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।

About Jatin Kamboj