ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜਿ਼ੰਦਗੀ ਤੇ ਆਧਾਰਿਤ ਫਿ਼ਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੀ ਵੱਡੇ ਪਰਦੇ ਤੇ ਆਉਣ ਤੋਂ ਪਹਿਲਾਂ ਝਲਕ ਦੇਖਣ ਨੂੰ ਮਿਲੀ ਹੈ। ਰਿਲੀਜ਼ ਤੋਂ ਪਹਿਲਾਂ ਫਿ਼ਲਮ ਦੇ ਸੀਨ ਦੀ ਇੱਕ ਕਲਿੱਪ ਅਨੁਪਮ ਖੇਰ ਨੇ ਟਵਿੱਟਰ ਤੇ ਸ਼ੇਅਰ ਕੀਤੀ ਹੈ। ਇਸ ਵਿਚ ਅਦਾਕਾਰ ਖੇਰ ਹੁਬਹੁ ਮਨਮੋਹਨ ਸਿੰਘ ਦੀ ਲੁੱਕ ਚ ਨਜ਼ਰ ਆ ਰਹੇ ਹਨ। ਫਿ਼ਲਮ ‘ਦ ਐਕਸੀਡੈਂਟਲ ਪ੍ਰਾਂਈਮ ਮਿਨਿਸਟਰ’ ਨੂੰ ਲੈ ਕੇ ਮਸ਼ਹੂਰ ਅਦਾਕਾਰ ਅਨੁਪਰ ਖੇਰ ਨੇ ਲਿਖਿਆ, ਜਲਦ ਆ ਰਹੀ ਹੈ। ਇਸ ਫ੍ਰਿਲਮ ਦੀ ਰਿਲੀਜ਼ ਮਿਤੀ ਟਲਦੇ-ਟਲਦੇ ਹੁਣ ਅਗਲੇ ਸਾਲ ਮਾਰਚ ਤੱਕ ਵੱਧ ਗਈ ਹੈ। ਪਹਿਲਾਂ ਇਹ ਫਿ਼ਲਮ 21 ਦਸੰਬਰ ਨੂੰ ਸਿਨੇਮਾਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ।