ਅਫਰੀਦੀ ਦਾ ਵਰਲਡ ਰਿਕਾਰਡ ਤੋੜ ਕੇ 500 ਛੱਕੇ ਪੂਰੇ ਕਰੇਗਾ ਕ੍ਰਿਸ ਗੇਲ

ਅਫਰੀਦੀ ਦਾ ਵਰਲਡ ਰਿਕਾਰਡ ਤੋੜ ਕੇ 500 ਛੱਕੇ ਪੂਰੇ ਕਰੇਗਾ ਕ੍ਰਿਸ ਗੇਲ

ਨਵੀਂ ਦਿੱਲੀ-ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦੇ ਨਾਂ ਇੰਟਰਨੈਸ਼ਨਲ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਹੈ ਪਰ ਜਲਦ ਹੀ ਇਹ ਰਿਕਾਰਡ ਟੁੱਟਣ ਵਾਲਾ ਹੈ। ਵੈਸਟਇੰਡੀਜ਼ ਦੇ ਤੂਫਾਨੀ ਓਪਨਰ ਕ੍ਰਿਸ ਗੇਲ ਨੇ ਸ਼ਾਹਿਦ ਅਫਰੀਦੀ ਦੇ 476 ਇੰਟਰਨੈਸ਼ਨਲ ਛੱਕੇ ਲਗਾਉਣ ਦਾ ਰਿਕਾਰਡ ਬਰਾਬਰ ਕਰ ਲਿਆ। ਗੇਲ ਨੇ ਬੰਗਲਾਦੇਸ਼ ਖਿਲਾਫ 5 ਛੱਕੇ ਲਗਾ ਕੇ ਇਸ ਰਿਕਾਰਡ ਦੀ ਬਰਾਬਰੀ ਕੀਤੀ। ਹੁਣ ਉਹ ਜਲਦ ਹੀ 500 ਇੰਟਰਨੈਸ਼ਨਲ ਛੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਵੀ ਬਣ ਸਕਦੇ ਹਨ। ਵੈਸੇ ਇਸ ਰਿਕਾਰਡ ਦੀ ਬਰਾਬਰੀ ਦੇ ਨਾਲ-ਨਾਲ ਕ੍ਰਿਸ ਗੇਲ ਨੇ ਇਕ ਹੋਰ ਮੁਕਾਮ ਹਾਸਲ ਕੀਤਾ, ਗੇਲ ਨੇ ਵੈਸਟਇੰਡੀਜ਼ ‘ਚ ਖੇਡੇ ਵਨ ਡੇ ਮੈਚਾਂ ‘ਚ ਆਪਣੇ 100 ਛੱਕੇ ਵੀ ਪੂਰੇ ਕਰ ਲਏ। ਇਸ ਤੋਂ ਪਹਿਲਾਂ ਸਿਰਫ 3 ਖਿਡਾਰੀਆਂ ਦੇ ਨਾਂ ਇਕ ਦੇਸ਼ ‘ਚ 100 ਛੱਕੇ ਮਾਰਨ ਦਾ ਰਿਕਾਰਡ ਹੈ। ਮੈਕਲਮ ਨਿਊਜ਼ੀਲੈਂਡ ‘ਚ 126, ਧੋਨੀ ਭਾਰਤ ‘ਚ 120 ਅਤੇ ਮਾਰਟਿਨ ਗਪਟਿਲ ਨਿਊਜ਼ੀਲੈਂਡ ‘ਚ 102 ਛੱਕੇ ਲਗਾ ਚੁੱਕੇ ਹਨ।
ਵੈਸੇ ਵਨ ਡੇ ਦੀ ਗੱਲ ਕਰੀਏ ਤਾਂ ਰਾਸ਼ਿਦ ਅਫਰੀਦੀ 351 ਛੱਕੇ ਲਗਾ ਕੇ ਟਾਪ ‘ਤੇ ਹਨ, ਉਥੇ ਕ੍ਰਿਸ ਗੇਲ ਦੇ ਨਾਂ 275 ਛੱਕੇ ਹਨ। ਟੀ-20 ਇੰਟਰਨੈਸ਼ਨਲ ‘ਚ ਸਭ ਤੋਂ ਜ਼ਿਆਦਾ 103 ਛੱਕੇ ਮਾਰਨ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਂ ਹੈ। ਨਿਊਜ਼ੀਲੈਂਡ ਦੇ ਮਾਰਟਿਲ ਵੀ ਟੀ-20 ਇੰਟਰਨੈਸ਼ਨਲ ‘ਚ 103 ਛੱਕੇ ਲਗਾ ਚੁੱਕੇ ਹਨ। ਭਾਰਤ ਵਲੋਂ ਸਭ ਤੋਂ ਜ਼ਿਆਦਾ 342 ਇੰਟਰਨੈਸ਼ਨਲ ਛੱਕੇ ਐੱਮ.ਐੱਸ. ਧੋਨੀ ਨੇ ਲਗਾਏ ਹਨ

You must be logged in to post a comment Login