ਅਮਰੀਕਾ ‘ਚ 2050 ‘ਚ ਸਿੱਖਾਂ ਆਬਾਦੀ ਹੋਵੇਗੀ ਦੁੱਗਣੀ

ਅਮਰੀਕਾ ‘ਚ 2050 ‘ਚ ਸਿੱਖਾਂ ਆਬਾਦੀ ਹੋਵੇਗੀ ਦੁੱਗਣੀ

ਵਾਸ਼ਿੰਗਟਨ, 18 ਅਪ੍ਰੈਲ : ਸਾਲ 2050 ਵਿਚ ਮੁਸਲਮਾਨਾਂ ਦੀ ਧਾਰਮਿਕ ਪੱਖੋਂ ਅਮਰੀਕਾ ਵਿਚ ਦੂਜੀ ਸਭ ਤੋਂ ਵੱਡੀ ਆਬਾਦੀ ਹੋਵੇਗਾ ਅਤੇ ਉਹ ਯਹੂਦੀਆਂ ਨੂੰ ਪਛਾੜ ਕੇ ਈਸਾਈਆਂ ਤੋਂ ਬਾਅਦ ਦੇਸ਼ ਵਿਚ ਦੂਜਾ ਸਭ ਤੋਂ ਵੱਡਾ ਧਾਰਮਿਕ ਸਮੂਹ ਕਾਇਮ ਕਰਨਗੇ। ਇਹ ਗੱਲ ਅਮਰੀਕਾ ਦੇ ਨਾਮੀ ਖੋਜ ਅਦਾਰੇ ਪਿਊ ਰਿਸਰਚ ਸੈਂਟਰ ਵੱਲੋਂ ਜਾਰੀ ਰਿਪੋਰਟ ਤੋਂ ਸਾਹਮਣੇ ਆਈ ਹੈ। ਅਮਰੀਕਾ ਸਬੰਧੀ ਗੱਲ ਕਰਦਿਆਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁਸਲਮਾਨ ਭਾਈਚਾਰੇ ਵਿਚ ਜਣੇਪਾ ਦਰ ਕਾਫੀ ਉੱਚ ਪੱਧਰ ਉੱਤੇ ਹੈ ਅਤੇ ਉਨਾਂ ਦੀ ਅਮਰੀਕਾ ਵਿਚ ਲਗਾਤਾਰ ਇਮੀਗ੍ਰੇਸ਼ਨ ਹੋ ਰਹੀ ਹੈ। ਜਿਸ ਹਿਸਾਬ ਨਾਲ ਅਮਰੀਕਾ ਵਿਚ ਮੁਸਲਮਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਉਸ ਹਿਸਾਬ ਨਾਲ 2050 ਵਿਚ ਮੁਸਲਮਾਨਾਂ ਦੀ ਗਿਣਤੀ ਯਹੂਦੀਆਂ ਤੋਂ ਉਪਰ ਹੋ ਜਾਵੇਗੀ। ਅੰਕੜਿਆਂ ਮੁਤਾਬਕ 2010 ਵਿਚ ਮੁਸਲਮਾਨਾਂ ਦੀ ਗਿਣਤੀ ਅਮਰੀਕਾ ਦੀ ਆਬਾਦੀ ਦਾ 0.9 ਫੀਸਦੀ ਸੀ ਜੋ ਕਿ ਸਾਲ 2050 ਵਿਚ 2.1 ਫੀਸਦੀ ਉੱਤੇ ਪਹੁੰਚਣ ਦੀ ਸੰਭਾਵਨਾ ਹੈ। ਯਹੂਦੀਆਂ ਦੀ ਆਬਾਦੀ ਘਟਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ ਵਿਚ ਯਹੂਦੀਆਂ ਦੀ ਆਬਾਦੀ 1.8 ਫੀਸਦੀ ਹੈ ਜੋ ਕਿ ਸਾਲ 2050 ਵਿਚ ਘਟ ਕੇ 1.4 ਫੀਸਦੀ ਰਹਿ ਜਾਵੇਗੀ। ਸਾਲ 2010 ਵਿਚ ਹਿੰਦੂਆਂ ਦੀ ਗਿਣਤੀ ਅਮਰੀਕਾ ਦੀ ਕੁੱਲ ਆਬਾਦੀ ਦੀ 0.6 ਫੀਸਦੀ ਸੀ ਜੋ ਕਿ ਲਗਾਤਾਰ ਇਮੀਗ੍ਰੇਸ਼ਨ ਨਾਲ 2050 ਵਿਚ ਦੁੱਗਣੀ ਹੋ ਜਾਵੇਗੀ। ਸਾਲ 2050 ਵਿਚ ਹਿੰਦੂਆਂ ਦੀ ਆਬਾਦੀ 1.2 ਫੀਸਦੀ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਸਿੱਖਾਂ, ਵਿਕਨਸ ਅਤੇ ਯੂਨੀਟੇਰੀਅਨ ਸਮੇਤ ਉਨਾਂ ਸਾਰੇ ਧਾਰਮਿਕ ਸਮੂਹਾਂ ਦੀ ਆਬਾਦੀ ਸਾਲ 2050 ਵਿਚ 1.5 ਫੀਸਦੀ ਉੱਤੇ ਪਹੁੰਚ ਜਾਵੇਗੀ, ਜਿਨਾਂ ਨੂੰੂ ਇਕੱਠਿਆਂ ਇਕ ਵਰਗ ਵਿਚ ਰੱਖਿਆ ਗਿਆ ਹੈ। ਮੌਜੂਦਾ ਸਮੇਂ ਵਿਚ ਇਨ•ਾਂ ਸਾਰੇ ਧਾਰਮਿਕ ਸਮੂਹਾਂ ਦੀ ਗਿਣਤੀ 0.6 ਉੱਤੇ ਟਿੱਕੀ ਹੋਈ ਹੈ। ਸਰਵੇਖਣ ਰਿਪੋਰਟ ਮੁਤਾਬਕ ਇਨਾਂ ਸਾਰੇ ਧਰਮਾਂ ਦੀ ਆਬਾਦੀ 2050 ਵਿਚ ਦੁੱਗਣੀ ਤੋਂ ਵੱਧ ਹੋ ਜਾਵੇਗੀ।

You must be logged in to post a comment Login