ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜ ‘ਚ ਨਰਸਿੰਗ ਦੇ ਕੋਰਸ ‘ਚ ‘ਆਈਲੈੱਟਸ’ ਨੂੰ ਸ਼ਾਮਲ ਕਰਨ ਦੀ ਤਿਆਰੀ

ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜ ‘ਚ ਨਰਸਿੰਗ ਦੇ ਕੋਰਸ ‘ਚ ‘ਆਈਲੈੱਟਸ’ ਨੂੰ ਸ਼ਾਮਲ ਕਰਨ ਦੀ ਤਿਆਰੀ

ਚੰਡੀਗੜ੍ਹ : ਨਰਸਿੰਗ ਦਾ ਕੋਰਸ ਕਰਕੇ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੀਆਂ ਕੁੜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਕ ਚੰਗੀ ਖਬਰ ਹੈ। ਹੁਣ ਮੈਡੀਕਲ ਐਜੂਕੇਸ਼ਨ ਵਿਭਾਗ ਨੇ ਆਪਣੇ 2 ਮੈਡੀਕਲ ਕਾਲਜਾਂ ‘ਚ ਚੱਲ ਰਹੇ ਨਰਸਿੰਗ ਦੇ ਕੋਰਸ ‘ਚ ‘ਆਈਲੈੱਟਸ’ ਨੂੰ ਸ਼ਾਮਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ‘ਮੈਡੀਕਲ ਐਜੂਕੇਸ਼ਨ ਐਂਡ ਰਿਸਰਚ’ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਇਸ ਦੀ ਲੋੜ 2 ਮਹੀਨੇ ਪਹਿਲਾਂ ਲਾਏ ਗਏ ‘ਰੋਜ਼ਗਾਰ ਮੇਲੇ’ ਨੂੰ ਦੇਖ ਕੇ ਲੱਗੀ। ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ ‘ਚ ਨਰਸਾਂ ਦੇ ਤੌਰ ‘ਤੇ ਪਲੇਸਮੈਂਟ ਲਈ 300 ‘ਚੋਂ ਸਿਰਫ 8 ਕੁੜੀਆਂ ਚੁਣੀਆਂ ਗਈਆਂ। ਪਤਾ ਲੱਗਿਆ ਕਿ ਜ਼ਿਆਦਾਤਰ ਕੁੜੀਆਂ ਅੰਗਰੇਜ਼ੀ ਬੋਲਣ ‘ਚ ਅਸਮਰੱਥ ਰਹੀਆਂ, ਜਿਸ ਕਾਰਨ ਉਨ੍ਹਾਂ ਦੀ ਚੋਣ ਨਹੀਂ ਹੋ ਸਕੀ। ਚੰਦਰਾ ਨੇ ਦੱਸਿਆ ਕਿ ਵਿਦੇਸ਼ ‘ਚ ਹੀ ਨਹੀਂ, ਸਗੋਂ ਭਾਰਤ ਵਰਗੇ ਦੇਸ਼ ‘ਚ ਹੀ ਨਰਸਿੰਗ ਦੀ ਅੱਜ ਵੀ ਭਾਰੀ ਮੰਗ ਹੈ ਪਰ ਅੱਜ ਵੀ ਅਜਿਹੀਆਂ ਮੁਸ਼ਕਲਾਂ ਆ ਰਹੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸੇ ਸਾਲ ਨਰਸਿੰਗ ਦੇ ਨਾਲ-ਨਾਲ 2 ਮਹੀਨਿਆਂ ਦਾ ‘ਆਈਲੈੱਟਸ’ ਕੋਰਸ ਕਰਵਾਵਾਂਗੇ। ਨਾਲ ਹੀ ਇਹ ਵਿਵਸਥਾ ਵੀ ਕੀਤੀ ਜਾਵੇਗੀ ਕਿ ਪਹਿਲੇ ਸਾਲ ਤੋਂ ਹੀ ਇਸ ਨੂੰ ਕੁੜੀਆਂ ਦੇ ਕੋਰਸ ਦਾ ਹਿੱਸਾ ਬਣਾ ਦਿੱਤਾ ਜਾਵੇ ਤਾਂ ਜੋ ਪੜ੍ਹਾਈ ਦੇ ਨਾਲ-ਨਾਲ ਕੁੜੀਆਂ ਦੀ ਅੰਗਰੇਜ਼ੀ ਬੋਲਣ ਦੀ ਸਮਰੱਥਾ ਵੀ ਵਧ ਸਕੇ।

 

ns

You must be logged in to post a comment Login