ਅੰਮ੍ਰਿਤਸਰ ‘ਚ ਜਨਮ ਅਸ਼ਟਮੀ ਦੀਆਂ ਰੌਣਕਾਂ

ਅੰਮ੍ਰਿਤਸਰ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਅੰਮ੍ਰਿਤਸਰ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ 25 ਰੱਥਾਂ ‘ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਤ ਤੇ ਹੋਰ ਝਾਕੀਆਂ ਕੱਢੀਆਂ ਗਈਆਂ। ਇਹ ਸ਼ੋਭਾ ਯਾਤਰਾ ਅੰਮ੍ਰਿਤਸਰ ਦੇ ਵੱਖ-ਵੱਖ ਮਾਰਗਾਂ ਤੋਂ ਹੁੰਦੀ ਹੋਈ ਕੇਂਦਰੀ ਮੰਦਰ ਵਿਖੇ ਆ ਕੇ ਸੰਪੰਨ ਹੋਈ।ਜਾਣਕਾਰੀ ਮੁਤਾਬਕ ਸ਼ੋਭਾ ਯਾਤਰਾ ਸਮੇਂ ਸਾਰਾ ਮਾਹੌਲ ਸ਼੍ਰੀ ਕ੍ਰਿਸ਼ਨ ਜੀ ਦੀ ਜੈ-ਜੈ ਕਾਰ ਨਾਲ ਗੂੰਜ ਉੱਠਿਆ। ਇਸ ਦੌਰਾਨ ਥਾਂ-ਥਾਂ ‘ਤੇ ਲੰਗਰ ਲਗਾਏ ਗਏ। ਲੋਕ ਇਕ ਧਾਰਮਿਕ ਯਾਤਰਾ ‘ਚ ਸ਼ਾਮਲ ਹੋ ਕੇ ਖੁਦ ਨੂੰ ਵਡਭਾਗੇ ਮੰਨਦੇ ਰਹੇ।

You must be logged in to post a comment Login