ਅੰਮ੍ਰਿਤਸਰ ਟਰੇਨ ਹਾਦਸਾ: ਰੱਦ ਹੋਈਆਂ 37 ਟਰੇਨਾਂ

ਅੰਮ੍ਰਿਤਸਰ ਟਰੇਨ ਹਾਦਸਾ: ਰੱਦ ਹੋਈਆਂ 37 ਟਰੇਨਾਂ

ਨਵੀਂ ਦਿੱਲੀ – ਪੰਜਾਬ ਦੇ ਅੰਮ੍ਰਿਤਸਰ ਵਿਚ ਵਾਪਰੇ ਟਰੇਨ ਹਾਦਸੇ ਕਾਰਨ ਰੇਲਵੇ ਨੇ ਸ਼ਨੀਵਾਰ ਨੂੰ ਉੱਥੋਂ ਲੰਘਣ ਵਾਲੀਆਂ ਤਕਰੀਬਨ 37 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ, ਜਦਕਿ 16 ਹੋਰਨਾਂ ਦੇ ਰੂਟ ਬਦਲ ਦਿੱਤੇ ਹਨ। ਇਸ ਦੇ ਨਾਲ ਹੀ ਜਲੰਧਰ-ਅੰਮ੍ਰਿਤਸਰ ਰੇਲ ਲਾਈਨ ‘ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਓਧਰ ਉੱਤਰ ਰੇਲਵੇ ਦੇ ਬੁਲਾਰੇ ਦੀਪਕ ਕੁਮਾਰ ਨੇ ਦੱਸਿਆ ਕਿ 10 ਮੇਲ/ਐਕਸਪ੍ਰੈੱਸ ਅਤੇ 27 ਪੈਸੇਂਜਰ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 16 ਹੋਰ ਟਰੇਨਾਂ ਨੂੰ ਦੂਸਰੇ ਮਾਰਗ ਤੋਂ ਉਨ੍ਹਾਂ ਦੀ ਮੰਜ਼ਲ ਤਕ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਹੈ, 18 ਟਰੇਨਾਂ ਨੂੰ ਵਿਚਾਲੇ ਹੀ ਰੋਕ ਕੇ ਉਨ੍ਹਾਂ ਦੀ ਯਾਤਰਾ ਖਤਮ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਦੇਰ ਸ਼ਾਮ ਅੰਮ੍ਰਿਤਸਰ ‘ਚ ਜੌੜਾ ਫਾਟਕ ‘ਤੇ ਤੇਜ਼ ਰਫਤਾਰ ਟਰੇਨ ਦੀ ਲਪੇਟ ‘ਚ ਸੈਂਕੜੇ ਲੋਕ ਆ ਗਏ, ਜਿਸ ਕਾਰਨ ਹੁਣ ਤਕ 61 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ। ਦਰਅਸਲ ਲੋਕ ਦੁਸਹਿਰਾ ਦੇ ਤਿਉਹਾਰ ‘ਤੇ ਉੱਥੇ ਖਾਲੀ ਥਾਂ ‘ਤੇ ਆਯੋਜਿਤ ਰਾਵਣ ਨੂੰ ਸਾੜਦਾ ਦੇਖਣ ਲਈ ਇਕੱਠੇ ਹੋਏ ਸਨ। ਲੋਕ ਪਟਾਕਿਆਂ ਦੀ ਆਵਾਜ਼ ਵਿਚ ਟਰੇਨ ਦੀ ਆਵਾਜ਼ ਨਹੀਂ ਸੁਣ ਸਕੇ, ਜਿਸ ਦੀ ਵਜ੍ਹਾ ਕਰ ਕੇ ਇਹ ਹਾਦਸਾ ਵਾਪਰ ਗਿਆ।

You must be logged in to post a comment Login