ਅੰਮ੍ਰਿਤਸਰ ਰੇਲ ਹਾਦਸੇ ‘ਤੇ ਕੈਪਟਨ ਸਖਤ, ਮਿੱਠੂ ਮਦਾਨ ਹੋ ਸਕਦਾ ਹੈ ਗ੍ਰਿਫ਼ਤਾਰ

ਅੰਮ੍ਰਿਤਸਰ ਰੇਲ ਹਾਦਸੇ ‘ਤੇ ਕੈਪਟਨ ਸਖਤ, ਮਿੱਠੂ ਮਦਾਨ ਹੋ ਸਕਦਾ ਹੈ ਗ੍ਰਿਫ਼ਤਾਰ

ਅੰਮ੍ਰਿਤਸਰ : 19 ਅਕਤੂਬਰ ਦੁਸਿ਼ਹਰੇ ਵਾਲੇ ਦਿਨ ਅੰਮ੍ਰਿਤਸਰ `ਚ ਵਾਪਰੇ ਰੇਲਵੇ ਹਾਦਸੇ ਸਬੰਧੀ ਮੈਜਿਸਟ੍ਰੇਟੀ ਜਾਂਚ `ਚ ਦੋਸ਼ੀ ਪਾਏ ਗਏ ਵਿਅਕਤੀਆਂ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਕਾਰਵਾਈ ਕਰਨ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਹਾਦਸੇ `ਚ 61 ਲੋਕਾਂ ਦੀ ਮੌਤ ਹੋ ਗਈ ਸੀ।
ਮੁੱਖ ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਰੇਲਵੇ ਟ੍ਰੈਕ ਦੇ ਨਾਲ ਦੁਸ਼ਹਿਰਾ ਮੇਲਾ ਕਰਵਾਉਣ ਦੀ ਆਗਿਆ ਦੇਣ ਵਾਲੇ ਅਧਿਕਾਰੀ ਦੀ ਪਛਾਣ ਕੀਤੀ ਜਾਵੇ। ਜ਼ਿਮੇਵਾਰੀ ਅਧਿਕਾਰੀਆਂ `ਤੇ ਅਪਰਾਧਿਕ ਤੇ ਪ੍ਰਬੰਧਕੀ ਕਾਰਵਾਈ ਕੀਤੀ ਜਾਵੇ। 300 ਪੰਨਿਆਂ ਦੀ ਇਸ ਜਾਂਚ ਰਿਪੋਰਟ `ਚਅੰਮ੍ਰਿਤਸਰ ਨਗਰ ਨਿਗਮ, ਜ਼ਿਲ੍ਹਾ ਪੁਲਿਸ ਤੇ ਰੇਲਵੇ ਨੂੰ ਜਿ਼ੰਮੇਵਾਰ ਦੱਸਿਆ ਹੈ। ਇਸ ਰਿਪੋਰਟ `ਚ ਕਿਹਾ ਗਿਆ ਹੈ ਕਿ ਜਿ਼ਲ੍ਹਾ ਪ੍ਰਸ਼ਾਸਨ ਦੀ ਕੋਈ ਭੂਮਿਕਾ ਨਹੀਂ ਸੀ। ਰਿਪੋਰਟ `ਚ ਅੰਮ੍ਰਿਤਸਰ ਤੋਂ ਵਿਧਾਇਕ ਤੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਪਰ ਉਨ੍ਹਾਂ ਦੇ ਸਹਿਯੋਗੀ ਤੇ ਕਾਂਗਰਸੀ ਕੌਂਸਲਰ ਦੇ ਪੁੱਤਰ ਮਿੱਠੂ ਮਦਾਨ ਨੂੰ ਇਸ ਹਾਦਸੇ ਲਈ ਦੋਸੀ ਠਹਿਰਾਇਆ ਗਿਆ ਹੈ।

You must be logged in to post a comment Login