ਅੱਜ ਤੱਕ ਨਹੀਂ ਟੁੱਟ ਸਕਿਆ ਸ਼੍ਰੀਨਾਥ ਦਾ ਇਹ ਰਿਕਾਰਡ

ਅੱਜ ਤੱਕ ਨਹੀਂ ਟੁੱਟ ਸਕਿਆ ਸ਼੍ਰੀਨਾਥ ਦਾ ਇਹ ਰਿਕਾਰਡ

ਨਵੀਂ ਦਿੱਲੀ – ਡ੍ਰੈਸਿੰਗ ਰੂਮ ਤੋਂ ਮੈਦਾਨ ਤੱਕ ਜਵਾਗਲ ਸ਼੍ਰੀਨਾਥ ਦੀ ਇਹੀ ਛਵੀ ਸੀ, ਕਿ ਉਹ ਬਹੁਤ ਸ਼ਾਂਤ ਸੁਭਾਅ ਦੇ ਇਨਸਾਨ ਹਨ। ਉਹ ਲੋੜ ਤੋਂ ਜ਼ਿਆਦਾ ਨਹੀਂ ਬੋਲਦੇ ਸਨ। ਪਰ ਜਿਵੇਂ ਹੀ ਉਹ ਗੇਂਦਬਾਜ਼ੀ ਲਈ ਰਨਅੱਪ ਲੈਣਾ ਸ਼ੁਰੂ ਕਰਦੇ ਸਨ ਤਾਂ ਸਾਹਮਣੇ ਮੌਜੂਦ ਬੱਲੇਬਾਜ਼ ਦਾ ਗਲਾ ਸੁੱਕਣ ਲੱਗਦਾ ਸੀ। ਸਾਲ 2008 ‘ਚ ਇਸ਼ਾਂਤ ਸ਼ਰਮਾ ਨੇ ਆਸਟ੍ਰੇਲੀਆ ਖਿਲਾਫ 152.6 ਕਿ.ਮੀ. ਪ੍ਰਤੀਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ ਸੀ। ਇਸ ਤੋਂ ਬਾਅਦ ਵਰੁਣ ਆਰੋਨ 152.5 ਕਿ.ਮੀ. ਪ੍ਰਤੀਘੰਟੇ, ਉਮੇਸ਼ ਯਾਦਵ 152.2 ਕਿ.ਮੀ ਪ੍ਰਤੀਘੰਟੇ ਤਾਂ ਅਸ਼ੀਸ਼ ਨੇਹਰਾ 149.9 ਕਿ.ਮੀ ਪ੍ਰਤੀਘੰਟੇ ਦੀ ਰਫਤਾਰ ਨਾਲ ਗੇਂਦ ਸੁੱਟ ਚੁੱਕੇ ਹਨ। ਲੰਬਾਈ ਅਤੇ ਮਜ਼ਬੂਤ ਮੋਢਿਆਂ ਦਾ ਇਸਤੇਮਾਲ ਕਰਨ ਵਾਲੇ ਜਗਾਵਲ ਸ਼੍ਰੀਨਾਥ ਨੇ ਭਾਰਤੀ ਕ੍ਰਿਕਟ ਨੂੰ ਜ਼ਿੰਦਗੀ ਦੇ 11 ਸਾਲ ਦਿੱਤੇ। ਉਨ੍ਹਾਂ ਨੇ ਟੀਮ ਇੰਡੀਆ ‘ਚ ਕਪਿਲ ਦੇਵ ਦੇ ਬੂਟਾਂ ‘ਚ ਪੈਰ ਰੱਖਣ ਦਾ ਮੌਕਾ ਮਿਲਿਆ। ਕਰਨਾਟਕ ‘ਚ ਜਨਮ ਲੈਣ ਵਾਲੇ ਜਵਾਗਲ ਸ਼੍ਰੀਨਾਥ ਭਾਰਤ ਦੇ ਸਭ ਤੋਂ ਮਹਾਨ ਗੇਂਦਬਾਜ਼ਾਂ ‘ਚੋਂ ਇਕ ਹਨ। ਉਨ੍ਹਾਂ ਦੀ ਗੇਂਦ ਦੀ ਸਪੀਡ ਬੱਲੇਬਾਜ਼ਾਂ ‘ਚ ਖੌਫ ਪੈਦਾ ਕਰਦੀ ਸੀ। ਗੇਂਦ ਸਟੀਕ ਵਿਕਟ ‘ਤੇ ਜਾਂਦੀ ਅਤੇ ਉਥੇ ਟੱਪਾ ਖਾਂਦੀ ਸੀ, ਜਿੱਥੇ ਸ਼੍ਰੀਨਾਥ ਚਾਹੁੰਦੇ ਸੀ। ਉਹ ਅਜਿਹੇ ਗੇਂਦਬਾਜ਼ ਸਨ ਜੋ ਇਕ ਓਵਰ ‘ਚ ਸਾਰੀਆਂ ਗੇਂਦਾਂ ਨੂੰ ਵੱਖਰੇ ਢੰਗ ਨਾਲ ਸੁੱਟਦੇ ਸਨ। ਇਹੀ ਉਨ੍ਹਾਂ ਦੀ ਖਾਸੀਅਤ ਸੀ ਅਤੇ ਉਨ੍ਹਾਂ ਦੀ ਤਾਕਤ ਵੀ। ਇਸੇ ਲਈ ਸ਼੍ਰੀਨਾਥ ਦਾ ਇਕ ਅਜਿਹਾ ਰਿਕਾਰਡ ਹੈ, ਜਿਸਨੂੰ ਅਜੇ ਤੱਕ ਕੋਈ ਦੂਜਾ ਭਾਰਤੀ ਤੇਜ਼ ਗੇਂਦਬਾਜ਼ ਨਹੀਂ ਤੋੜ ਸਕਿਆ। ਅਜਿਹਾ ਨਹੀਂ ਹੈ ਕਿ ਸ਼੍ਰੀਨਾਥ ਤੋਂ ਬਾਅਦ ਟੀਮ ਇੰਡੀਆ ‘ਚ ਚੰਗਾ ਤੇਜ਼ ਗੇਂਦਬਾਜ਼ ਨਹੀਂ ਆਏ। ਇਸ਼ਾਂਤ ਸ਼ਰਮਾ, ਵਰੁਣ ਆਰੋਨ,ਆਸ਼ੀਸ਼ ਨੇਹਰਾ, ਜ਼ਹੀਰ ਖਾਨ ਅਤੇ ਉਮੇਸ਼ ਯਾਦਵ ਵਰਗੇ ਖਿਡਾਰੀਆਂ ਨੇ ਦੇਸ਼ ਦਾ ਮਾਣ ਖੂਬ ਵਧਾਇਆ। ਪਰ ਇਨ੍ਹਾਂ ‘ਚੋਂ ਕੋਈ ਵੀ ਸ਼੍ਰੀਨਾਥ ਦੇ ਰਿਕਾਰਡ ਦੀ ਬਰਾਬਰੀ ਵੀ ਨਹੀਂ ਕਰ ਸਕਿਆ।

You must be logged in to post a comment Login