ਆਈਸੀਸੀ ਟੈਸਟ ਰੈਂਕਿੰਗ ‘ਚ ਸਮਿਥ ਤੇ ਕੋਹਲੀ ਚੋਟੀ ‘ਤੇ ਬਰਕਰਾਰ

ਆਈਸੀਸੀ ਟੈਸਟ ਰੈਂਕਿੰਗ ‘ਚ ਸਮਿਥ ਤੇ ਕੋਹਲੀ ਚੋਟੀ ‘ਤੇ ਬਰਕਰਾਰ

ਦੁਬਈ : ਸਟੀਵ ਸਮਿਥ ਤੇ ਪੈਟ ਕਮਿੰਸ ਨੇ ਮਾਨਚੈਸਟਰ ਵਿਚ ਚੌਥੇ ਏਸ਼ੇਜ਼ ਟੈਸਟ ਵਿਚ ਆਸਟ੍ਰੇਲੀਆ ਦੀ ਇੰਗਲੈਂਡ ਵਿਰੁੱਧ 185 ਦੌੜਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਈਸੀਸੀ ਟੈਸਟ ਰੈਕਿੰਗ ਦੇ ਚੋਟੀ ‘ਤੇ ਆਉਣ ਦੀ ਸਥਿਤੀ ਮਜ਼ਬੂਤ ਕਰ ਲਈ ਹੈ। ਮਾਨਚੈਸਟਰ ਵਿਚ 211 ਤੇ 82 ਦੌੜਾਂ ਦਾਂ ਪਾਰੀਆਂ ਖੇਡ ਕੇ ‘ਮੈਨ ਆਫ਼ ਦਿ ਮੈਚ’ ਬਣੇ ਸਮਿਥ ਦੇ 937 ਅੰਕ ਹੋ ਗਏ ਹਨ।ਜਿਹੜੇ ਦਸੰਬਰ 2017 ਵਿਚ ਉਸ ਦੇ ਸਰਵਸ੍ਰੇਸ਼ਠ ਰੇਟਿੰਗ ਅੰਕ ਤੋਂ ਸਿਰਫ਼ 10 ਅੰਕ ਘੱਟ ਹਨ। ਸਮਿਥ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ‘ਤੇ 34 ਅੰਕਾਂ ਦੀ ਬੜ੍ਹਤ ਬਣਾ ਲਈ ਹੈ ਤੇ ਪੰਜ ਮੈਚਾਂ ਦੀ ਏਸ਼ੇਜ਼ ਲਈ ਦੇ ਖ਼ਤਮ ਹੋਣ ‘ਤੇ ਉਸ ਦਾ ਰੈਂਕਿੰਗ ‘ਚ ਚੋਟੀ ‘ਤੇ ਬਰਕਰਾਰ ਰਹਿਣਾ ਲੱਗਭਗ ਤੈਅ ਹੈ। ਮੈਚ ਵਿਚ 103 ਦੌੜਾਂ ਦੇ ਕੇ 7 ਵਿਕਟਾਂ ਲੈਣ ਵਾਲੇ ਕਮਿੰਸ ਨੇ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ 914 ਰੇਟਿੰਗ ਅੰਕਾਂ ਦੀ ਬਰਾਬਰੀ ਕੀਤੀ ਹੈ।ਜਿਹੜੇ ਟੈਸਟ ਦੇ ਇਤਿਹਾਸ ਦੇ ਪੰਜਵੇਂ ਸਭ ਤੋਂ ਵੱਧ ਅੰਕ ਹਨ। ਇਹ ਆਸਟ੍ਰੇਲੀਆ ਵੱਲੋਂ ਸਾਂਝੇ ਤੌਰ ‘ਤੇ ਸਭ ਤੋਂ ਵੱਧ ਰੇਟਿੰਗ ਅੰਕ ਹਨ। ਗਲੇਨ ਮੈਕਗ੍ਰਾ ਨੇ ਵੀ 2001 ਵਿਚ ਇੰਨੇ ਹੀ ਅੰਕ ਹਾਸਲ ਕੀਤੇ ਸਨ। ਕਮਿੰਸ ਨੇ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ‘ਤੇ 63 ਅੰਕਾਂ ਦੀ ਬੜ੍ਹਤ ਬਣਾ ਲਈ ਹੈ, ਜਦਕਿ ਭਾਰਤ ਦਾ ਜਸਪ੍ਰੀਤ ਬੁਮਰਾਹ ਤੀਜੇ ਸਥਾਨ ‘ਤੇ ਹੈ।

You must be logged in to post a comment Login