ਆਈਸੀਸੀ ਵਨਡੇ ‘ਚ ‘ਕ੍ਰਿਕਟਰ ਆਫ਼ ਦਾ ਈਅਰ’ ਬਣੇ ਰੋਹਿਤ ਸ਼ਰਮਾ

ਨਵੀਂ ਦਿੱਲੀ : ICC ਨੇ ਵਨ-ਡੇ ਕ੍ਰਿਕਟਰ ਆਫ ਦ ਈਅਰ ਐਵਾਰਡ ਲਈ ਭਾਰਤੀ ਓਪਨਰ ਰੋਹਿਤ ਸ਼ਰਮਾ ਨੂੰ ਚੁਣਿਆ ਹੈ। ਦਰਅਸਲ ਆਈਸੀਸੀ ਨੇ ਬੁੱਧਵਾਰ ਨੂੰ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਸਪ੍ਰਿਟ ਆਫ ਕ੍ਰਿਕੇਟ ਐਵਾਰਡ ਜਾਰੀ ਕੀਤਾ ਹੈ।ਆਈਸੀਸੀ ਨੇ ਜੋ ਟੈਸਟ ਟੀਮ ਚੁਣੀ ਹੈ, ਉਸ ਮੁਤਾਬਕ ਆਸਟ੍ਰੇਲੀਆ ਦੇ ਪੰਜ, ਨਿਊਜ਼ੀਲੈਂਡ ਦੇ ਤਿੰਨ, ਭਾਰਤ ਦੇ ਦੋ ਤੇ ਇੰਗਲੈਂਡ ਦੇ ਇੱਕ ਖਿਡਾਰੀ ਨੂੰ ਜਗ੍ਹਾ ਮਿਲੀ ਹੈ। ਵਿਰਾਟ ਕੋਹਲੀ ਨੂੰ ਇਸ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਇੰਗਲੈਂਡ ਦੇ ਬੇਨ ਸਟੋਕਸ ਨੂੰ ਪਲੇਅਰ ਆਫ ਦਾ ਈਅਰ ਚੁਣਿਆ ਗਿਆ। ਉਧਰ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ ਸਭ ਤੋਂ ਵਧੀਆ ਟੈਸਟ ਕ੍ਰਿਕਟਰ ਚੁਣਿਆ ਗਿਆ। ਆਈਸੀਸੀ ਨੇ ਦੀਪਕ ਚਾਹਰ ਨੂੰ ਟੀ-20 ਵਿੱਚ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਲਈ ਤੇ ਬੰਗਲਾਦੇਸ਼ ਖਿਲਾਫ ਉਨ੍ਹਾਂ ਦੇ ਸਪੈਲ ਨੂੰ ਬੈਸਟ ਸਪੈਲ ਆਫ਼ ਦਾ ਈਅਰ ਚੁਣਿਆ ਹੈ।

You must be logged in to post a comment Login