ਆਉਣ ਵਾਲੇ ਕੁਝ ਘੰਟਿਆ ‘ਚ ਪੰਜਾਬ ‘ਚ ਹੋ ਸਕਦੀ ਹੈ ਬਾਰਿਸ਼

ਆਉਣ ਵਾਲੇ ਕੁਝ ਘੰਟਿਆ ‘ਚ ਪੰਜਾਬ ‘ਚ ਹੋ ਸਕਦੀ ਹੈ ਬਾਰਿਸ਼

ਚੰਡੀਗੜ੍ਹ: ਮੌਸਮ ਵਿਭਾਗ ਵੱਲੋਂ ਰਾਹਤ ਦੀ ਖ਼ਬਰ ਆਈ ਹੈ ਕਿ ਆਉਣ ਵਾਲੇ 6 ਤੋਂ 10 ਘੰਟਿਆਂ ਦੌਰਾਨ ਪੱਟੀ, ਜ਼ੀਰਾ, ਕਪੂਰਥਲਾ, ਜਲੰਧਰ, ਨਕੋਦਰ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ ਧਰਮਕੋਟ, ਹਰੀਕੇ-ਪੱਤਣ, ਭਿੱਖੀਵਿੰਡ, ਜਗਰਾਉ, ਸੁਲਤਾਨਪੁਰ ਲੋਧੀ, ਬਰਨਾਲਾ ਮੁਕਤਸਰ, ਗੁਰਹਰਸਹਾਏ, ਜਲਾਲਾਬਾਦ, ਜੈਤੋ, ਬਠਿੰਡਾ ਠੰਡੀ ਨੇਰੀ ਨਾਲ ਟੁੱਟਮਾ ਮੀਂਹ ਪਹੁੰਚ ਰਿਹਾ ਹੈ ਬਾਕੀ ਸੂਬੇ ਵਿਚ ਵੀ ਠੰਡੀ ਹਨੇਰੀ ਤੇ ਕੁਝ ਥਾਂ ਬਾਰਿਸ਼ ਹੋ ਸਕਦੀ ਹੈ। ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਖ਼ਬਰ ਆਈ ਹੈ ਕਿ 25 ਜੂਨ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ।
ਚੰਡੀਗੜ੍ਹ ਮੁਤਾਬਿਕ, ਅੰਮ੍ਰਿਤਸਰ, ਬਠਿੰਡਾ, ਪਠਾਨਕੋਟ, ਜਲੰਧਰ, ਕਪੂਰਥਲਾ, ਚੰਡੀਗੜ੍ਹ ਤੇ ਸ਼੍ਰੀ ਆਨੰਦਪੁਰ ਸਾਹਿਬ ‘ਚ 25 ਜੂਨ ਤੱਕ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਸੂਬੇ ਦੇ ਕੁੱਝ ਜ਼ਿਲ੍ਹਿਆਂ ਵਿਚ ਹਲਕੀ ਤੇ ਤੇਜ਼ ਬਾਰਿਸ਼ ਹੋ ਸਕਦੀ ਹੈ। ਵਿਭਾਗ ਮੁਤਾਬਿਕ, ਇਸ ਦੌਰਾਨ ਕਈ ਜ਼ਿਲ੍ਹਿਆਂ ਵਿਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਰਹੀਆਂ ਹਨ। ਉੱਥੇ ਲੁਧਿਆਣਾ ਤੇ ਪਟਿਆਲਾ ‘ਚ ਸਿਰਫ਼ 25 ਜੂਨ ਨੂੰ ਹੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ। ਦੱਸ ਦਈਏ ਕਿ ਕਈ ਥਾਵਾਂ ‘ਤੇ ਗਰਮੀ ਕਾਰਨ ਮੌਤਾਂ ਵੀ ਹੋ ਗਾਂ ਹਨ।
ਇਸ ਮੀਂਹ ਦੇ ਨਾਲ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਝੋਨੇ ਲਈ ਪਾਣੀ ਦੀ ਬਹੁਤ ਜ਼ਿਆਦਾ ਜਰੂਰਤ ਹੁੰਦੀ ਹੈ, ਜਿਸ ਨਾਲ ਕਿਸਾਨਾਂ ਨੂੰ ਕੁਝ ਰਾਹਤ ਵੀ ਮਿਲੇਗੀ। ਇਸ ਦੇ ਨਾਲ ਹੀ ਇਹ ਬਾਰਿਸ਼ ਸਬਜ਼ੀਆਂ ਦੇ ਲਈ ਵੀ ਕਾਫ਼ੀ ਲਾਹੇਵੰਦ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਆ ਸਕਦਾ ਹੈ। ਇਸ ਮੀਂਹ ਨਾਲ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਲੁਆਈ ਵਿਚ ਮੱਦਦ ਮਿਲੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿਚ ਪਿਆ ਮੀਂਹ ਉਨ੍ਹਾਂ ਦੀਆਂ ਫ਼ਸਲਾਂ ਲਈ ਦੇਸੀ ਘਿਓ ਦਾ ਕੰਮ ਕਰਦਾ ਹੈ।

You must be logged in to post a comment Login