ਆਸਟ੍ਰੇਲੀਆ ਕੌਂਸਲ ਚੋਣਾਂ ‘ਚ 3 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਆਸਟ੍ਰੇਲੀਆ ਕੌਂਸਲ ਚੋਣਾਂ ‘ਚ 3 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਸਿਡਨੀ – ਆਸਟ੍ਰੇਲੀਆ ‘ਚ ਬੀਤੇ ਦਿਨੀਂ ਸੂਬੇ ਦੱਖਣੀ ਆਸਟ੍ਰੇਲੀਆ ‘ਚ ਕੌਂਸਲ ਤੇ ਮੇਅਰ ਦੀਆਂ ਚੋਣਾਂ ਕਰਵਾਈਆਂ ਗਈਆਂ, ਜਿਨ੍ਹਾਂ ‘ਚ 3 ਪੰਜਾਬੀ ਮੂਲ ਦੇ ਆਸਟ੍ਰੇਲੀਅਨਜ਼ ਨੇ ਵੀ ਜਿੱਤ ਦੇ ਝੰਡੇ ਗੱਡੇ। ਕੌਂਸਲ ਚੋਣਾਂ ਦੇ ਨਤੀਜੇ ਅਨੁਸਾਰ ਹਲਕਾ ਪੋਰਟ ਅਗਸਤਾ ਤੋਂ ਪੰਜਾਬੀ ਮੂਲ ਦੇ ਸੰਨੀ ਸਿੰਘ, ਪਲਿੰਮਟਨ ਤੋਂ ਸੁਰਿੰਦਰ ਪਾਲ ਸਿੰਘ ਚਾਹਲ ਅਤੇ ਰਿਵਰਲੈਂਡ ਤੋਂ ਸਿਮਰਤਪਾਲ ਸਿੰਘ ਮੱਲੀ ਜੇਤੂ ਰਹੇ ਹਨ। ਜੇਤੂ ਕੌਂਸਲਰਾਂ ਤੇ ਮੇਅਰਾਂ ਨੂੰ 20 ਨਵੰਬਰ ਨੂੰ ਸਹੁੰ ਚੁਕਾਈ ਜਾਵੇਗੀ।ਇਸ ਵਾਰ ਦੱਖਣੀ ਆਸਟ੍ਰੇਲੀਆ ਦੇ ਕੁਲ 12,01,775 ਵੋਟਰਾਂ ਵਿਚੋਂ ਕੌਂਸਲ ਅਤੇ ਮੇਅਰ ਲਈ ਤਕਰੀਬਨ 3,94,805 ਲੋਕਾਂ ਨੇ ਹੀ ਵੋਟਾਂ ਪਾਈਆਂ। ਜਾਣਕਾਰੀ ਅਨੁਸਾਰ ਰੈਨਮਾਰਕਾ ਪਰਿੰਗਾ ਤੋਂ ਸਿਮਰਤਪਾਲ ਸਿੰਘ ਮੱਲੀ ਨੂੰ 604 ਵੋਟਾਂ, ਪਲਿੰਮਟਨ ਤੋਂ ਹਰਿਆਣਾ ਵਾਸੀ ਆਸਟ੍ਰੇਲੀਅਨ-ਪੰਜਾਬੀ ਸੁਰਿੰਦਰ ਪਾਲ ਸਿੰਘ ਚਾਹਲ ਨੂੰ 663 ਵੋਟਾਂ ਮਿਲੀਆਂ ਸਨ। ਪੋਰਟ ਅਗਾਸਤਾ ਤੋਂ 9 ਕੌਂਸਲਾਂ ਲਈ 21 ਉਮੀਦਵਾਰ ਮੈਦਾਨ ਵਿੱਚ ਸਨ ਅਤੇ ਹਲਕੇ ਦੇ ਵੋਟਰਾਂ ਨੇ ਪੰਜਾਬੀ ਨੌਜਵਾਨ ਸੰਨੀ ਸਿੰਘ ਨੂੰ ਚੁਣਿਆ। ਉਨ੍ਹਾਂ ਨੂੰ ਸਭ ਤੋਂ ਵਧ 763 ਵੋਟਾਂ ਮਿਲੀਆਂ ਹਨ।

You must be logged in to post a comment Login