ਆਸਟ੍ਰੇਲੀਆ ‘ਚ ਧੂੜ ਦਾ ਤੂਫਾਨ, ਚਿਤਾਵਨੀ ਜਾਰੀ

ਆਸਟ੍ਰੇਲੀਆ ‘ਚ ਧੂੜ ਦਾ ਤੂਫਾਨ, ਚਿਤਾਵਨੀ ਜਾਰੀ

ਸਿਡਨੀ – ਆਸਟ੍ਰੇਲੀਆ ਵਿਚ ਧੂੜ ਦੇ ਇਕ ਵਿਸ਼ਾਲ ਤੂਫਾਨ ਨੇ ਦਸਤਕ ਦਿੱਤੀ ਹੈ। ਇਸ ਕਾਰਨ ਦੇਸ਼ ਦੇ ਦੱਖਣੀ-ਪੂਰਬੀ ਇਲਾਕਿਆਂ ਵਿਚ ਧੂੜ ਦੇ ਚੱਕਰਵਾਤ ਪੈਦਾ ਹੋ ਗਏ ਹਨ। ਤੂਫਾਨ ਨਾਲ ਦੱਖਣੀ-ਪੂਰਬੀ ਆਸਟ੍ਰੇਲੀਆ ਵਿਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਧੂੜ ਕਾਰਨ ਆਸਮਾਨ ਨਾਰੰਗੀ ਰੰਗ ਵਿਚ ਤਬਦੀਲ ਹੋ ਗਿਆ ਹੈ। ਅਧਿਕਾਰੀਆਂ ਨੇ ਦੇਸ਼ ਦੇ ਦੱਖਣੀ ਇਲਾਕਿਆਂ ਵਿਚ ਇਸ ਸਥਿਤੀ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਵੀਰਵਾਰ ਨੂੰ ਇੱਥੇ ਜਨਤਕ ਸਿਹਤ ਸਬੰਧੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਉਹ ਧੂੜ ਬੈਂਡ 500 ਕਿਲੋਮੀਟਰ ਚੌੜਾ ਹੈ। ਧੂੜ ਦੇ ਇਸ ਤੂਫਾਨ ਨੇ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਤੱਕ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਨਿਊ ਸਾਊਥ ਵੇਲਜ਼ ਦੇ ਕਈ ਖੇਤਰਾਂ ਵਿਚ ਵਿਜ਼ੀਬਿਲਟੀ ਬਹੁਤ ਖਰਾਬ ਹੈ। ਅਧਿਕਾਰੀਆਂ ਨੇ ਕਿਹਾ ਕਿ ਤੂਫਾਨ ਸੁੱਕੀ ਮਿੱਟੀ ਨੂੰ ਚੁੱਕ ਕੇ ਦੱਖਣੀ ਇਲਾਕਿਆਂ ਦੇ ਸ਼ਹਿਰਾਂ ਵਿਚ ਪਹੁੰਚਾ ਰਿਹਾ ਹੈ। ਤੇਜ਼ ਹਵਾਵਾਂ ਜ਼ਰੀਏ ਤੂਫਾਨ ਨੇ ਸੁੱਕੇ ਇਲਾਕਿਆਂ ਦੀ ਕਈ ਟਨ ਮਿੱਟੀ ਨੂੰ ਇੱਧਰ-ਉੱਧਰ ਕਰ ਦਿੱਤਾ ਹੈ। ਆਸਟ੍ਰੇਲੀਆ ਦੇ ਬਿਊਰੋ ਆਫ ਮੌਸਮ ਵਿਗਿਆਨ ਮੁਤਾਬਕ ਅਗਸਤ ਤੋਂ ਨਿਊ ਸਾਊਥ ਵੇਲਜ਼ ਵਿਚ ਸੋਕਾ ਪ੍ਰਭਾਵਿਤ ਇਲਾਕਿਆਂ ਵਿਚ ਇਹ ਸਮੱਸਿਆ ਹੋਰ ਵੀ ਵੱਧ ਗਈ ਹੈ।

You must be logged in to post a comment Login