ਆਸਟ੍ਰੇਲੀਆ ‘ਚ ਹਾਈ ਸਪੀਡ ਟਰੇਨ ਪਟੜੀ ਤੋਂ ਉਤਰੀ, 2 ਦੀ ਮੌਤ

ਆਸਟ੍ਰੇਲੀਆ ‘ਚ ਹਾਈ ਸਪੀਡ ਟਰੇਨ ਪਟੜੀ ਤੋਂ ਉਤਰੀ, 2 ਦੀ ਮੌਤ

ਸਿਡਨੀ : ਆਸਟ੍ਰੇਲੀਆਈ ਰਾਜ ਵਿਕਟੋਰੀਆ ਵਿਚ ਇਕ ਹਾਈ ਸਪੀਡ ਟਰੇਨ ਪਟੜੀ ਤੋਂ ਉਤਰ ਗਈ। ਇਸ ਹਾਦਸੇ ਵਿਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ। ਜਦਕਿ ਇਕ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੀਡੀਆ ਨੇ ਵੀਰਵਾਰ ਨੰ ਰਾਜ ਦੀ ਐਂਬੂਲੈਂਸ ਦਾ ਹਵਾਲਾ ਦਿੰਦੇ ਹੋਏ ਸੂਚਨਾ ਦਿੱਤੀ। ਆਸਟ੍ਰੇਲੀਆਈ 10 ਨਿਊਜ਼ ਫਸਟ ਬ੍ਰਾਡਕਾਸਟਰ ਦੇ ਮੁਤਾਬਕ ਇਹ ਹਾਦਸਾ ਮੈਲਬੌਰਨ ਤੋਂ ਲੱਗਭਗ 45 ਕਿਲੋਮੀਟਰ ਉੱਤਰ ਵਿਚ ਵਾਲਨ ਰੇਲਵੇ ਸਟੇਸ਼ਨ ਦੇ ਨੇੜੇ ਵਾਪਰਿਆ। ਐਂਬੂਲੈਂਸ ਵਿਕਟੋਰੀਆ ਦੇ ਹਵਾਲੇ ਨਾਲ ਕਿਹਾ ਗਿਆ ਹੈ,”ਵੱਡੀ ਗਿਣਤੀ ਵਿਚ ਲੋਕਾਂ ਦਾ ਮੁਲਾਂਕਂਣ ਕੀਤਾ ਜਾ ਰਿਹਾ ਹੈ ਪਰ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਮੰਨਿਆ ਜਾ ਰਿਹਾ ਹੈ।” ਆਸਟ੍ਰੇਲੀਆਈ ਅਖਬਾਰ ਨੇ ਪੁਲਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਿਡਨੀ ਤੋਂ ਮੈਲਬੌਰਨ ਜਾਣ ਵਾਲੀ ਟਰੇਨ ਹਿਊਮ ਫ੍ਰੀਵੇਅ ਨੇੜੇ ਰਾਤ 8 ਵਜੇ ਦੇ ਕਹੀਬ ਸਥਾਨਕ ਸਮੇਂ ਮੁਤਾਬਕ 9 ਵਜੇ (09:00 GMT)ਪਟੜੀ ਤੋਂ ਉਤਰ ਗਈ। ਪੁਲਸ ਨੇ ਕਿਹਾ ਹੈ ਕਿ ਅੱਗੇ ਦੀ ਜਾਣਕਾਰੀ ਮਿਲਦੇ ਹੀ ਜਲਦੀ ਉਪਲਬਧ ਕਰਵਾਈ ਜਾਵੇਗੀ। 10 ਨਿਊਜ਼ ਫਸਟ ਬ੍ਰਾਡਕਾਸਟਰ ਨੇ ਕੰਟਰੀ ਫਾਇਰ ਅਥਾਰਿਟੀ ਦੇ ਬੁਲਾਰੇ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜ਼ਖਮੀਆਂ ਨੂੰ ਟਰਾਂਸਫਰ ਕਰਨ ਲਈ 3 ਹੈਲੀਕਾਪਟਰ ਘਟਨਾਸਥਲ ‘ਤੇ ਪਹੁੰਚੇ।

You must be logged in to post a comment Login