ਆਸਟ੍ਰੇਲੀਆ ‘ਚ 3 ਮਹੀਨੇ ਤੱਕ ਮੀਂਹ ਦੇ ਸੰਕੇਤ ਨਹੀਂ, ਹੋਰ ਭੜਕੇਗੀ ਜੰਗਲ ਦੀ ਅੱਗ

ਆਸਟ੍ਰੇਲੀਆ ‘ਚ 3 ਮਹੀਨੇ ਤੱਕ ਮੀਂਹ ਦੇ ਸੰਕੇਤ ਨਹੀਂ, ਹੋਰ ਭੜਕੇਗੀ ਜੰਗਲ ਦੀ ਅੱਗ

ਸਿਡਨੀ : ਆਸਟ੍ਰੇਲੀਆ ਵਿਚ ਜੰਗਲੀ ਅੱਗ ਹੁਣ ਭਿਆਨਕ ਰੂਪ ਧਾਰ ਚੁੱਕੀ ਹੈ। ਇਸ ਅੱਗ ਨੂੰ ਬੁਝਾਉਣ ਲਈ ਫਾਇਰ ਫਾਈਟਰਾਂ ਦੀ ਟੀਮ ਨੇ ਪੂਰੀ ਤਾਕਤ ਲਗਾ ਦਿੱਤੀ ਹੈ ਪਰ ਹਾਲੇ ਤੱਕ ਇਸ ਨੂੰ ਅੱਗੇ ਵਧਣ ਤੋਂ ਰੋਕਿਆ ਨਹੀਂ ਜਾ ਸਕਿਆ ਹੈ। ਇਸ ਦੌਰਾਨ ਮੌਸਮ ਵਿਭਾਗ ਦੀ ਚਿਤਾਵਨੀ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਇਹ ਅੱਗ ਹਾਲੇ ਕੁਝ ਹੋਰ ਹਫਤਿਆਂ ਤੱਕ ਇਸੇ ਤਰ੍ਹਾਂ ਬਲਦੀ ਰਹਿ ਸਕਦੀ ਹੈ ਅਤੇ ਅੱਗੇ ਵੱਧ ਸਕਦੀ ਹੈ ਕਿਉਂਕਿ ਹਾਲੇ 3 ਮਹੀਨੇ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।

You must be logged in to post a comment Login