ਆਸਟ੍ਰੇਲੀਆ ਨੇ ਅੱਤਵਾਦੀ ਹਮਲੇ ਨੂੰ ਕੀਤਾ ਅਸਫ਼ਲ

ਆਸਟ੍ਰੇਲੀਆ ਨੇ ਅੱਤਵਾਦੀ ਹਮਲੇ ਨੂੰ ਕੀਤਾ ਅਸਫ਼ਲ

ਮੇਲਬਰਨ, 18 ਅਪ੍ਰੈਲ : ਆਸਟ੍ਰੇਲਿਆਈ ਪੁਲਿਸ ਨੇ ਗੋਲੀਪੋਲੀ ਸ਼ਤਾਬਦੀ ਸਮਾਗਮ ਦੌਰਾਨ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਪੰਜ ਸ਼ੱਕੀ ਅੱਤਵਾਦੀਆਂ ਨੂੰ ਅੱਜ ਸਵੇਰੇ ਗ੍ਰਿਫ਼ਤਾਰ ਕੀਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਅਬੋਟ ਨੇ ਦੱਸਿਆ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਫ਼ੌਜ ਕੋਰਪ (ਏਐਨਜੈਡਏਸੀ) ਦਿਹਾੜੇ ‘ਤੇ ਇਸਲਾਮੀ ਸਟੇਟ ਦੀ ਤਰਜ ‘ਤੇ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨਾਂ ਦੀ ਉਮਰ 18 ਤੋਂ 19 ਸਾਲਾਂ ਵਿਚਾਲੇ ਹੈ। ਮੈਲਬਰਨ ਦੇ ਦੱਖਣੀ ਇਲਾਕੇ ‘ਚ ਪੁਲਿਸ ਦੇ ਦੋ ਸੌ ਜਵਾਨ ਇਸ ਮੁਹਿੰਮ ‘ਚ ਸ਼ਾਮਲ ਸੀ। ਪੁਲਿਸ ਨੇ ਦੱਸਿਆ ਕਿ ਇਕ ਮਹੀਨੇ ਦੇ ਸਟਿੰਗ ਆਪਰੇਸ਼ਨ ਮਗਰੋਂ ਇਨਾਂ ਸ਼ੱਕੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ•ਾਂ ਕੋਲੋਂ ਤਲਵਾਰ, ਚਾਕੂ ਵਰਗੇ ਤੇਜ਼ਧਾਰ ਹਥਿਆਰ ਮਿਲੇ ਹਨ। ਪਹਿਲੇ ਵਿਸ਼ਵ ਯੁੱਧ ਦੌਰਾਨ ਆਸਟ੍ਰੇਲੀਆ ਦੇ ਗੋਲੀਪੋਲੀ ‘ਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਫ਼ੌਜ ਵੱਲੋਂ ਆਟੋਮਨ ਸਮਰਾਜ ਦੇ ਵਿਰੁੱਧ ਯੁੱਧ ਦੀ ਯਾਦ ‘ਚ ਹਾਰ ਸਾਲ 25 ਅਪ੍ਰੈਲ ਨੂੰ ਏਐਨਜੈਡਏਸੀ ਦਿਹਾੜਾ ਮਨਾਇਆ ਜਾਂਦਾ ਹੈ। ਇਸ ਦੇ ਸੌ ਸਾਲ ਪੂਰੇ ਹੋਣ ‘ਤੇ ਇਸ ਸਾਲ ਗੋਲੀਪੋਲੀ ਸ਼ਤਾਬਦੀ ਸਮਾਗਮ ਮਨਾਇਆ ਜਾ ਰਿਹਾ ਹੈ।

You must be logged in to post a comment Login